ਸਨਮਾਨ ਲਈ ਲੜ੍ਹਾਈ: ਔਰਤਾਂ ਅਤੇ ਸਾਰਿਆਂ ਨੂੰ ਆਪਣੇ ਅਧਿਕਾਰਾਂ ਲਈ ਖੜ੍ਹੇ ਹੋਣਾ ਚਾਹੀਦਾ

Prabhjot Kaur
3 Min Read

ਨਿਊਜ਼ ਡੈਸਕ: 3 ਫਰਵਰੀ 2023 ਨੂੰ ਰਿਲੀਜ਼ ਹੋਣ ਵਾਲੀ ਫਿਲਮ ‘ਕਲੀ ਜੋਟਾ’ ਦੇ ਟਰੇਲਰ ਤੋਂ ਹੀ ਪਤਾ ਲੱਗਦਾ ਹੈ ਕਿ ਫ਼ਿਲਮ ਦੇ ਕਹਾਣੀ ਅਸਲ ਜ਼ਿੰਦਗੀ ਦੀ ਕਹਾਣੀ ਨੂੰ ਬਿਆਨ ਕਰਦੇ ਹਨ। ਫ਼ਿਲਮ ਨੂੰ ਸੰਨੀ ਰਾਜ, ਵਰੁਣ ਅਰੋੜਾ, ਸਰਲਾ ਰਾਣੀ, ਵਿਜੇ ਕੁਮਾਰ ਅਰੋੜਾ ਅਤੇ ਸੰਤੋਸ਼ ਸੁਭਾਸ਼ ਥੀਟੇ ਦੁਆਰਾ ਨਿਰਮਿਤ ਕੀਤਾ ਗਿਆ ਹੈ– ਵਿਜੈ ਕੁਮਾਰ ਅਰੋੜਾ ਦੁਆਰਾ ਨਿਰਦੇਸ਼ਿਤ ਅਤੇ ਹਰਿੰਦਰ ਕੌਰ ਦੁਆਰਾ ਲਿਖੀ ਗਈ। ਫ਼ਿਲਮ ਨੀਰੂ ਬਾਜਵਾ ਐਂਟਰਟੇਨਮੈਂਟ, U&I FILMZ ਅਤੇ VH ਐਂਟਰਟੇਨਮੈਂਟ ਦੁਆਰਾ ਪੇਸ਼ ਕੀਤੀ ਗਈ ਹੈ। ਫ਼ਿਲਮ ਵਿੱਚ ਨੀਰੂ ਬਾਜਵਾ, ਸਤਿੰਦਰ ਸਰਤਾਜ ਅਤੇ ਵਾਮੀਕਾ ਗੱਬੀ ਮੁੱਖ ਭੂਮਿਕਾ ਵਿੱਚ ਹਨ।

ਅਸੀਂ ਅਦਾਕਾਰਾ ਵਾਮੀਕਾ ਗੱਬੀ ਨੂੰ ਅਕਸਰ ਹੀ ਵੱਡੇ ਪਰਦੇ ਤੇ ਵੱਖ-ਵੱਖ ਕਿਰਦਾਰ ਨਿਭਾਉਂਦੇ ਵੇਖਦੇ ਹਾਂ ਤੇ ਆਪਣੀ ਇਸੇ ਅਦਾਕਾਰੀ ਕਰਕੇ ਉਸਨੇ ਪੰਜਾਬੀ ਸਿਨੇਮਾ ਵਿੱਚ ਆਪਣੀ ਵੱਖਰੀ ਥਾਂ ਬਣਾਈ ਹੈ। ਇੱਕ ਵਾਰ ਫੇਰ “ਕਲੀ ਜੋਟਾ” ਫ਼ਿਲਮ ਦੇ ਰਾਹੀਂ ਵਾਮੀਕਾ ਗੱਬੀ ਆਪਣੀ ਅਦਾਕਾਰੀ ਦਾ ਇੱਕ ਵੱਖਰਾ ਰੂਪ ਪੇਸ਼ ਕਰੇਗੀ ਜਿਸ ਵਿੱਚ ਵਾਮੀਕਾ ਨੇ ਇੱਕ ਵਕੀਲ ਦਾ ਕਿਰਦਾਰ ਨਿਭਾਇਆ ਹੈ। ਉਹ ਫ਼ਿਲਮ ਵਿੱਚ ਇੱਕ ਅਜਿਹੀ ਬਹਾਦਰ ਕੁੜੀ ਦਾ ਕਿਰਦਾਰ ਨਿਭਾ ਰਹੀ ਹੈ ਜੋ ਉਹਨਾਂ ਔਰਤਾਂ ਦੇ ਹੱਕ ਵਿੱਚ ਲੜਦੀ ਹੈ ਜੋ ਇਸ ਸਮਾਜ ਵਿੱਚ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰਦੀਆਂ ਹਨ। ਉਹ ਸਮਾਜ ਵਿੱਚ ਰਹਿੰਦੇ ਲੋਕਾਂ ਦੀ ਅਸਲ ਸਚਾਈ ਨਾਲ ਜਾਣੂ ਕਰਵਾਉਂਦੀ ਹੈ।

ਜਿਵੇਂ ਕਿ ਅਸੀਂ ਟਰੇਲਰ ਵਿੱਚ ਦੇਖਦੇ ਹਾਂ ਕਿ ਵਾਮੀਕਾ ਦਾ ਕਿਰਦਾਰ ਛੋਟੇ ਹੁੰਦੇ ਰਾਬੀਆ ਮੈਮ ਦੀ ਮਨਪਸੰਦ ਵਿਦਿਆਰਥਣ ਦਾ ਕਿਰਦਾਰ ਹੋਵੇਗਾ ਜੋ ਵੱਡੀ ਹੋ ਕੇ ਆਪਣੀ ਪਸੰਦੀਦਾ ਰਾਬੀਆ ਮੈਮ ਨੂੰ ਮਿਲਣ ਉਸਦੇ ਪਿੰਡ ਜਾਂਦੀ ਹੈ, ਪਰ ਉੱਥੇ ਉਸਨੂੰ ਰਾਬੀਆ ਬਾਰੇ ਕੁਝ ਹੋਰ ਹੀ ਜਾਨਣ ਨੂੰ ਮਿਲਦਾ ਹੈ ਜੋ ਉਸਨੂੰ ਹੋਰ ਵੀ ਪ੍ਰੇਸ਼ਾਨ ਕਰਦਾ ਹੈ। ਵਾਮੀਕਾ ਉਸਨੂੰ ਹਰ ਹਾਲਤ ਵਿੱਚ ਲੱਭਣ ਅਤੇ ਉਸਦੀ ਜਿੰਦਗੀ ਦੇ ਬਾਰੇ ਜਾਨਣ ਦੀ ਕੋਸ਼ਿਸ਼ ਕਰਦੀ ਹੈ। ਉਸਦਾ ਇਹ ਫੈਸਲਾ ਰਾਬੀਆ ਦੀ ਦੁੱਖ ਭਰੀ ਜਿੰਦਗੀ ਦੇ ਨਾਲ ਜਾਣੂ ਕਰਵਾਉਂਦਾ ਹੈ। ਕਹਾਣੀ ਦਾ ਅਸਲ ਮੋੜ ਉਦੋਂ ਆਉਂਦਾ ਹੈ ਜਦੋਂ ਵਾਮੀਕਾ ਆਪਣੀ ਮੈਡਮ ਰਾਬੀਆ ਨੂੰ ਇਨਸਾਫ ਦਿਵਾਉਣ ਦੀ ਮੰਗ ਕਰਦੀ ਹੈ।

ਆਪਣੀ ਵੱਖਰੀ ਸ਼ਖਸੀਅਤ ਬਾਰੇ ਗੱਲ ਕਰਦਿਆਂ, ਵਾਮਿਕਾ ਗੱਬੀ ਕਹਿੰਦੀ ਹੈ, “ਮੈਂ ਫਿਲਮ ਦੇ ਵਿਸ਼ੇ ਅਤੇ ਆਪਣੀ ਭੂਮਿਕਾ ਤੋਂ ਇੰਨੀ ਪ੍ਰਭਾਵਿਤ ਹੋਈ ਹਾਂ ਕਿ ਮੈਨੂੰ ਲੱਗਦਾ ਹੈ ਕਿ ਕਹਾਣੀ ਸਹੀ ਹੈ ਅਤੇ ਸਮਾਜ ਦੇ ਛੁਪੇ ਹੋਏ ਚਿਹਰਿਆਂ ਨੂੰ ਸ਼ਾਨਦਾਰ ਢੰਗ ਨਾਲ ਪੇਸ਼ ਕਰਦੀ ਹੈ।” ਮੈਂ ਉਨ੍ਹਾਂ ਔਰਤਾਂ ਦਾ ਸਮਰਥਨ ਕਰਦਾ ਹਾਂ ਜੋ ਚੁੱਪਚਾਪ ਸਮਾਜਿਕ ਬੇਇਨਸਾਫ਼ੀ ਦਾ ਸ਼ਿਕਾਰ ਹਨ। ਮੈਂ ਇਹ ਵੀ ਕਹਿਣਾ ਚਾਹਾਂਗੀ ਕਿ ਔਰਤਾਂ ਜਾਂ ਕਿਸੇ ਨੂੰ ਵੀ ਆਪਣੇ ਹੱਕਾਂ ਲਈ ਬੋਲਣਾ ਚਾਹੀਦਾ ਹੈ। ਮੈਂ ਫਿਲਮ ਦੀ ਰਿਲੀਜ਼ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਾਂ।

- Advertisement -

Share this Article
Leave a comment