ਪਟਿਆਲਾ ‘ਚ ਸੈਰ ਕਰਨ ਗਏ ਰਿਟਾਇਰ ਬੈਂਕ ਮੈਨੇਜਰ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ

Rajneet Kaur
1 Min Read

ਪਟਿਆਲਾ: ਪਟਿਆਲਾ ਦੇ ਪਾਸੀ ਰੋਡ ਇਲਾਕੇ ‘ਚ ਅੱਜ ਸਵੇਰੇ ਵੱਡੀ ਘਟਨਾ ਵਾਪਰੀ ਹੈ। ਜਿਥੇ ਅੱਜ ਤੜਕੇ ਸਾਬਕਾ ਬੈਂਕ ਮੈਨੇਜਰ ਦਾ ਕਤਲ ਕਰ ਦਿਤਾ ਗਿਆ ਹੈ। ਮ੍ਰਿਤਕ ਦੀ ਪਛਾਣ ਬਲਬੀਰ ਸਿੰਘ ਵਜੋਂ ਹੋਈ ਹੈ ਜੋ ਸਵੇਰੇ ਪਾਸੀ ਰੋਡ ‘ਤੇ ਰੋਜ਼ਾਨਾ ਦੀ ਤਰ੍ਹਾਂ ਸੈਰ ਕਰਨ ਆਇਆ ਸੀ।  ਘਟਨਾ ਵੀਰਵਾਰ ਸਵੇਰੇ 5 ਵਜੇ ਦੀ ਦੱਸੀ ਜਾ ਰਹੀ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਤੇ ਫੋਰੈਂਸਿਕ ਟੀਮਾਂ ਪੁੱਜ ਗਈਆਂ ਹਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।DSP ਸੰਜੀਵ ਸਿੰਗਲਾ ਨੇ ਕਿਹਾ ਕਿ ਮਾਮਲੇ ‘ਚ ਕਾਰਵਾਈ ਕੀਤੀ ਜਾ ਰਹੀ ਹੈ।

ਮ੍ਰਿਤਕ  ਬਲਬੀਰ ਸਿੰਘ ਚਾਹਲ ਕੁੱਝ ਸਾਲ ਪਹਿਲਾਂ ਬੈਂਕ ਆਫ਼ ਬੜੋਦਾ ‘ਤੋਂ ਰਿਟਾਇਰ ਹੋਇਆ ਸੀ। ਮ੍ਰਿਤਕ ਦੀ ਉਮਰ ਕਰੀਬ 67 ਸਾਲ ਦੱਸੀ ਜਾ ਰਹੀ ਹੈ। ਬਲਬੀਰ ਸਿੰਘ ਹਰ ਰੋਜ਼ ਪਾਸੀ ਰੋਡ ‘ਤੇ ਸੈਰ ਕਰਨ ਜਾਂਦਾ ਸੀ। ਅੱਜ ਵੀ ਉਹ ਸੈਰ ਕਰਨ ਗਿਆ ਸੀ, ਇਸ ਦੌਰਾਨ ਇਹ ਵਾਰਦਾਤ ਵਾਪਰੀ।  ਮ੍ਰਿਤਕ ਦੀ ਲਾਸ਼ ਕੋਲੋਂ ਇਕ ਚਾਕੂ ਵੀ ਮਿਲਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment