ਵਰਲਡ ਡੈਸਕ :- ਵੈਨਕੂਵਰ ‘ਚ ਬੀਤੀ ਸ਼ਾਮ ਇਕ ਰੈਸਟੋਰੈਂਟ ਦੇ ਬਾਹਰ ਗੋਲ਼ੀਆਂ ਮਾਰ ਕੇ ਹਰਬ ਧਾਲੀਵਾਲ ਨਾਂ ਦੇ ਪੰਜਾਬੀ ਨੌਜਵਾਨ ਦੀ ਹੱਤਿਆ ਕੀਤੀ ਗਈ। ਹਰਬ ਐਬਸਫੋਰਡ ਦੇ ‘ਧਾਲੀਵਾਲ ਬ੍ਰਦਰਜ਼’ ‘ਚੋਂ ਇੱਕ ਸੀ।
ਦਸੰਬਰ 2018 ‘ਚ ਮ੍ਰਿਤਕ ਹਰਬ ਧਾਲੀਵਾਲ ‘ਤੇ ਰਿਚਮੰਡ ਦੇ ਲੌਂਸਡੇਲ ਮਾਲ ‘ਚ ਵੀ ਖ਼ੂਨੀ ਹਮਲਾ ਹੋਇਆ ਸੀ ਪਰ ਉਹ ਬਚ ਗਿਆ ਸੀ। ਮਾਰਚ 2019 ‘ਚ ਹਰਬ ਦੇ ਭਰਾ ਮਨਿੰਦਰ ਧਾਲੀਵਾਲ ਦੇ ਮਿੱਚਲ ਆਈਲੈਂਡ (ਵੈਨਕੂਵਰ) ਵਿਖੇ ਲੌਂਗਸ਼ੋਰ ਟਰੇਨਿੰਗ ਸੈਂਟਰ ਬਾਹਰ ਗੋਲੀਆਂ ਮਾਰੀਆਂ ਗਈਆਂ ਸਨ ਪਰ ਸਖਤ ਜ਼ਖਮੀ ਹੋਣ ਦੇ ਬਾਵਜੂਦ ਉਹ ਬਚ ਗਿਆ ਸੀ।
17 ਸਾਲਾਂ ਤੋਂ ਚੱਲੇ ਆ ਰਹੇ ਝਗੜੇ ਦੌਰਾਨ ਧਾਲੀਵਾਲ ਭਰਾਵਾਂ ‘ਤੇ ਹਮਲੇ ਤਾਂ ਕਈ ਵਾਰ ਹੋਏ ਪਰ ਸਖਤ ਜ਼ਖਮੀ ਹੋਣ ਦੇ ਬਾਵਜੂਦ ਬਚ ਜਾਂਦੇ ਰਹੇ, ਇਸ ਵਾਰ ਹਰਬ ਧਾਲੀਵਾਲ ਹਮਲੇ ‘ਚ ਬਚ ਨਹੀਂ ਸਕਿਆ।