ਸੇਵਾ, ਸਿਮਰਨ ਤੇ ਸਾਹਿਤ ਨੂੰ ਸਮਰਪਿਤ ਇਕ ਸਖਸ਼ੀਅਤ

TeamGlobalPunjab
6 Min Read

-ਅਵਤਾਰ ਸਿੰਘ

ਲੁਧਿਆਣਾ ਦੀ ਬਹੁ-ਪੱਖੀ ਸਖਸ਼ੀਅਤ ਡਾ. ਕੁਲਵਿੰਦਰ ਕੌਰ ਮਿਨਹਾਸ ਪੰਜਾਬੀ ਸਾਹਿਤ ਦੀ ਅਜਿਹੀ ਲੇਖਿਕਾ ਹੈ ਜਿਸਨੇ ਵਾਰਤਕ, ਨਾਵਲ ਤੇ ਜੀਵਨੀ ਵਿਧਾ ਲਿਖ ਕੇ ਸਾਹਿਤ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਹਿਚਾਣ ਬਣਾਈ ਹੈ। ਉਸ ਨੇ ਕਈ ਪੁਸਤਕਾਂ ਹਿੰਦੀ ਤੇ ਅੰਗਰੇਜ਼ੀ ਤੋਂ ਪੰਜਾਬੀ ਵਿੱਚ ਅਨੁਵਾਦ ਵੀ ਕੀਤੀਆਂ ਤੇ ਖੋਜ-ਪੱਤਰ ਵੀ ਲਿਖੇ ਹਨ। ਉਹ ਅਧਿਐਨ ਤੇ ਅਧਿਆਪਨ ਦੇ ਕਾਰਜ ਨਾਲ ਜੁੜੀ ਹੋਈ ਮਾਣਮੱਤੀ ਸ਼ਖਸੀਅਤ ਹੈ। ਉਸ ਦੀਆਂ ਹੁਣ ਤੱਕ 19 ਪੁਸਤਕਾਂ ਛੱਪ ਚੁੱਕੀਆਂ ਹਨ। ਉਸ ਦੇ ਨਾਵਲਾਂ ਦੇ ਵਿਸ਼ੇ ਜ਼ਿਆਦਾਤਰ ਸਮਾਜਿਕ ਸਰੋਕਾਰਾਂ ਨਾਲ ਜੁੜੇ ਹੋਏ ਹਨ। ਉਸਨੇ ਪ੍ਰਦੂਸ਼ਣ ਬਾਰੇ ਨਾਵਲ ‘…ਤੇ ਪਰਲੋ ਆ ਜਾਵੇਗੀ‘ ਲਿਖਿਆ, ਜੋ ਇਸ ਵੇਲੇ ਸਾਰੇ ਸੰਸਾਰ ਦੀ ਸਮੱਸਿਆ ਬਣੀ ਹੋਈ ਹੈ।

ਨਸ਼ਿਆਂ ਦੀ ਲਪੇਟ ਵਿੱਚ ਕਿਵੇਂ ਸਕੂਲਾਂ, ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜ੍ਹਦੇ ਬੱਚੇ ਆ ਚੁੱਕੇ ਹਨ, ਇਸ ਨਾਲ ਸੰਬੰਧਤ ਨਾਵਲ, ‘ਮੁਰਝਾ ਗਏ ਚਹਿਕਦੇ ਚਿਹਰੇ‘ ਲਿਖਿਆ। ਉਸ ਨੂੰ ਬਹੁਤ ਸਾਰੇ ਇਨਾਮ ਸਨਮਾਨ ਮਿਲ ਚੁੱਕੇ ਹਨ, ਮਿਸਾਲ ਦੇ ਤੌਰ ‘ਤੇ ਪੰਜਾਬੀ ਸਾਹਿਤ ਟਰੱਸਟ ਢੁੱਡੀਕੇ ਵੱਲੋ ਜਸਵੰਤ ਗਿੱਲ ਐਵਾਰਡ, ਸ: ਗੁਰਦਿੱਤ ਸਿੰਘ ਕੰਗ ਯਾਦਗਾਰੀ ਐਵਾਰਡ, ਸ਼੍ਰੀ ਗੁਰੂ ਗ੍ਰੰਥ ਸਾਹਿਬ ਟਰੱਸਟ ਵੱਲੋ ‘ਬੀਬੀ ਰੂਪ ਕੌਰ ਐਵਾਰਡ‘, ਬੇਬੇ ਚਰਣ ਕੌਰ ਐਵਾਰਡ ਆਦਿ। ਹੁਣ ਕੁਝ ਦਿਨ ਪਹਿਲਾਂ ਉਸਨੂੰ ਰੋਟਰੀ ਇੰਡੀਆ ਵੱਲੋ ‘ਰੋਟਰੀ ਹੀਰੋ ਐਵਾਰਡ‘ ਨਾਲ ਸਨਮਾਨਿਤ ਕੀਤਾ ਗਿਆ। ਇਸ ਐਵਾਰਡ ਵਿੱਚ ਉਸ ਨੂੰ ਇੱਕ ਲੱਖ ਰੁਪਏ ਦੀ ਰਾਸ਼ੀ ਤੇ ਸਨਮਾਨ ਪੱਤਰ ਭੇਟ ਕੀਤਾ ਗਿਆ। ਇਹ ਐਵਾਰਡ ਭਾਰਤ ਦੀਆਂ ਪੰਜ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਪ੍ਰਦਾਨ ਕੀਤਾ ਗਿਆ।
1yyapa Masagi ਨੂੰ Water 7andhi, Jadav Payeng ਨੂੰ 6orest Man of 9ndia, “haslima Nasreen ਨੂੰ 7iving 4ignity to “ransgender, 4r. 1bhijit Sonawane ਨੂੰ 4octor for 2eggars’ ਤੇ ਡਾ. ਕੁਲਵਿੰਦਰ ਕੌਰ ਮਿਨਹਾਸ ਨੂੰ ‘ਝੁੱਗੀ ਵਾਲਾ ਸਕੂਲ‘ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਸ਼ਖਸੀਅਤਾਂ ਨੇ ਆਪਣੇ ਚੁਣੇ ਹੋਏ ਖੇਤਰ ਵਿੱਚ ਵਿਸ਼ੇਸ਼ ਕੰਮ ਕਰਕੇ ਸਮਾਜ ਦੀ ਭਲਾਈ ਵਿੱਚ ਵਿਸ਼ੇਸ਼ ਯੋਗਦਾਨ ਪਾਇਆ।

ਇੱਕ ਲੇਖਿਕਾ ਹੋਣ ਦੇ ਨਾਲ ‘ਸੇਵਾ‘ ਤੇ ‘ਸਿਮਰਨ‘ ਉਸ ਦੀ ਸ਼ਖਸੀਅਤ ਦੇ ਅਭਿੰਨ ਅੰਗ ਹਨ। ਉਸ ਦੀ ਪਵਿੱਤਰ ਆਤਮਾ ਹਰ ਵੇਲੇ ‘ਸਰਬੱਤ ਦੇ ਭਲੇ‘ ਬਾਰੇ ਸੋਚਦੀ ਹੈ। ਉਸ ਦਾ ਸੰਵੇਦਨਸ਼ੀਲ ਮਨ ਕਿਸੇ ਦਾ ਦੁੱਖ ਨਹੀਂ ਵੇਖ ਸਕਦਾ ਤੇ ਉਹ ਆਪਣੇ ਤਨ, ਮਨ ਤੇ ਧਨ ਨਾਲ ਸਮਾਜ ਸੇਵਾ ਵਿੱਚ ਲੱਗੀ ਹੋਈ ਹੈ। ਉਹ ਪਿਛਲੇ ਸੱਤ ਸਾਲਾਂ ਤੋਂ ਲੋੜਵੰਦ ਤੇ ਝੁੱਗੀਆਂ, ਝੌਪੜੀਆਂ ਵਿੱਚ ਰਹਿਣ ਵਾਲੇ ਬੱਚਿਆਂ ਨੂੰ ਸਿੱਖਿਆ ਪ੍ਰਦਾਨ ਕਰਨ ਦੀ ਸੇਵਾ ਕਰ ਰਹੀ ਹੈ। ਆਪਣੇ ਇਸ ਕਾਰਜ ਦੇ ਸ਼ੁਰੂ ਵਿੱਚ ਉਸਨੇ ਝੁੱਗੀਆਂ ਵਿੱਚ ਜਾ ਕੇ ਆਪਣਾ ਇੱਕ ਝੁੱਗੀ ਵਾਲਾ ਸਕੂਲ ਵੀ ਉਨ੍ਹਾਂ ਬੱਚਿਆਂ ਲਈ ਖੋਲ੍ਹਿਆ। ਉਸ ਨੇ ਲਗਾਤਾਰ ਚਾਰ ਸਾਲ ਇਹ ਸਕੂਲ ਉਥੇ ਚਲਾਇਆ ਤੇ ਉਨ੍ਹਾਂ ਲੋਕਾਂ ਦੀ ਜੀਵਨ-ਜਾਚ ਨੂੰ ਨੇੜੇ ਹੋ ਕੇ ਤੱਕਿਆ।

ਚਾਰ ਸਾਲਾਂ ਬਾਅਦ ਕੁਝ ਲੋਕਾਂ ਵੱਲੋ ਰੁਕਾਵਟਾਂ ਪੈਦਾ ਕਰਨ ਕਰਕੇ ਉਸ ਨੇ ਇਹ ਸਕੂਲ ਆਪਣੇ ਇੱਕ ਨਿੱਜੀ ਪਲਾਟ ਵਿੱਚ ਲੈ ਆਂਦਾ। ਝੁੱਗੀਆਂ-ਝੌਪੜੀਆਂ ਵਿੱਚ ਰਹਿਣ ਵਾਲੇ ਲੋਕਾਂ, ਉਨ੍ਹਾਂ ਦੇ ਬੱਚਿਆਂ ਤੇ ਉਥੇ ਆਈਆਂ ਮੁਸ਼ਕਲਾਂ ਬਾਰੇ ਉਸ ਨੇ ਇਕ ਪੁਸਤਕ ‘ਝੁੱਗੀਆਂ ਦੇ ਲਾਲ‘ ਵੀ ਲਿਖੀ। ਉਸ ਦੇ ਇਸ ਸੇਵਾ ਦੇ ਕਾਰਜ ਵਿੱਚ ਕੁਝ ਸੰਸਥਾਵਾਂ ਤੇ ਦਾਨੀ ਸੱਜਣਾਂ ਨੇ ਵੀ ਆਪਣਾ ਯੋਗਦਾਨ ਪਾਇਆ।

ਡਾ. ਕੁਲਵਿੰਦਰ ਕੌਰ ਮਿਨਹਾਸ ਦਾ ਉਦਮ ਨਿਸ਼ਚੇ ਹੀ ਅਦੁੱਤੀ ਹੈ। ਉਹ ਉਨ੍ਹਾਂ ਬੱਚਿਆਂ ਨੂੰ ਵੀ ਪੜ੍ਹਣ ਦੀ ਪ੍ਰੇਰਨਾ ਦਿੰਦੀ ਹੈ ਜਿਨ੍ਹਾਂ ਦੇ ਮਾਂ-ਬਾਪ ਉਨ੍ਹਾਂ ਨੂੰ ਜ਼ਬਰਦਸਤੀ ਆਪਣੇ ਨਾਲ ਮੰਗਣ ਲਈ ਲੈ ਜਾਂਦੇ ਹਨ। ਡਾ. ਮਿਨਹਾਸ ਜਿੱਥੇ ਇਨ੍ਹਾਂ ਬੱਚਿਆਂ ਦੇ ਦਿਮਾਗ ਸਿੱਖਿਆ ਰੂਪੀ ਚਾਨਣ ਨਾਲ ਰੌਸ਼ਨ ਕਰ ਰਹੀ ਹੈ, ਉਥੇ ਉਨ੍ਹਾਂ ਨੂੰ ਨੈਤਿਕ ਕਦਰਾਂ ਕੀਮਤਾਂ ਦਾ ਪਾਠ ਵੀ ਪੜ੍ਹਾ ਰਹੀ ਹੈ। ਜਿਸ ਕਰਕੇ ਉਹਨਾਂ ਵਿੱਚ ਸਦਾਚਾਰਕ ਗੁਣ ਪੈਦਾ ਹੋਏ ਹਨ। ਉਸ ਨੇ ਇਨ੍ਹਾਂ ਬੱਚਿਆਂ ਦੇ ਜੀਵਨ ਵਿੱਚ ਇੱਕ ਆਸ ਦੀ ਕਿਰਨ ਜਗਾਈ ਹੈ ਤੇ ਉਨ੍ਹਾਂ ਨੂੰ ਸਾਫ਼ ਸੁਥਰਾ ਜੀਵਨ ਬਿਤਾਉਣ ਦੀ ਪ੍ਰੇਰਣਾ ਦਿੱਤੀ ਹੈ। ਨਸ਼ਿਆਂ ਦਾ ਸੇਵਨ ਕਰਨ ਨਾਲ ਜੋ ਨੁਕਸਾਨ ਹੁੰਦਾ ਹੈ, ਉਸ ਬਾਰੇ ਜਾਣਕਾਰੀ ਦੇ ਕੇ ਇਨ੍ਹਾ ਬੱਚਿਆਂ ਤੇ ਉਹਨਾਂ ਦੇ ਮਾਤਾ ਪਿਤਾ ਨੂੰ ਜਾਗਰੁਕ ਕੀਤਾ ਹੈ।

ਵਿਸ਼ਵ ਪ੍ਰਸਿੱਧ ਲੇਖਕ ਜਸਵੰਤ ਸਿੰਘ ਕੰਵਲ ਜੋ ਹੁਣ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਚੁੱਕੇ ਹਨ ਨੇ ਡਾ. ਮਿਨਹਾਸ ਦੀ ਇਸ ਨਿਰਸਵਾਰਥ ਸੇਵਾ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆ ਕਿਹਾ ਸੀ, ‘‘ਮੈਂ ਸਮਝਦਾ ਹਾਂ ਕਿ ਇਹ ਡਾ. ਮਿਨਹਾਸ ਦੀ ਸਮਾਜ ਨੂੰ ਬਹੁਤ ਵੱਡੀ ਦੇਣ ਹੈ। ਮੈਂ ਉਨ੍ਹਾਂ ਦੀ ਇਸ ਅਦੁੱਤੀ ਸੇਵਾ ਨੂੰ ਸਲਾਮ ਕਰਦਾ ਹਾਂ ਤੇ ਆਸ ਕਰਦਾ ਹਾਂ ਕਿ ਅੱਗੇ ਤੋਂ ਵੀ ਉਹ ਇਸ ਮਾਰਗ ਉਪਰ ਅਡੋਲਤਾ, ਨਿਡਰਤਾ ਤੇ ਦ੍ਰਿੜ ਇਰਾਦੇ ਨਾਲ ਚੱਲਦੇ ਰਹਿਣਗੇ। ਗੁਰੂ ਉਨ੍ਹਾਂ ਨੂੰ ਹੋਰ ਬਲ ਬਖ਼ਸੇ।”

ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਮਨਜੀਤ ਸਿੰਘ ਕੰਗ ਨੇ ਡਾ. ਮਿਨਹਾਸ ਦੇ ਇਸ ਕਾਰਜ ਦੀ ਸ਼ਲਾਘਾ ਕਰਦਿਆਂ ਕਿਹਾ ‘‘ਚੰਗਿਆਈ ਜਾਂ ਨੇਕੀ ਦਾ ਸਮੁੰਦਰ ਪੈਦਾ ਕਰਨ ਲਈ, ਸਭ ਤੋਂ ਪਹਿਲਾਂ ਚੰਗਿਆਈ ਜਾਂ ਨੇਕੀ ਦੇ ਤੁਪਕਿਆਂ ਦੀ ਲੋੜ ਹੈ। ਡਾ. ਮਿਨਹਾਸ ਦੇ ਕੰਮਾਂ ਵਰਗੇ ਕੰਮਾਂ ਦੀ ਲੋੜ ਹੈ। ਅਸੀਂ ਜੋ ਵੀ ਤਬਦੀਲੀਆਂ ਸਮਾਜ ਵਿੱਚ ਲਿਆਉਣੀਆਂ ਚਾਹੁੰਦੇ ਹਾਂ ਉਹ ਬੱਚਿਆਂ ਦੀ ਸਿੱਖਿਆ ਨਾਲ ਹੀ ਆ ਸਕਦੀਆਂ ਹਨ। ਚੀਨੀ ਕਹਾਵਤ ਹੈ ਇਕ ਸਾਲ ਦੀ ਯੋਜਨਾਬੰਦੀ ਲਈ ਝੋਨਾ ਬੀਜੋ, ਇਕ ਦਹਾਕੇ ਦੀ ਯੋਜਨਾਬੰਦੀ ਲਈ ਦਰਖ਼ਤ ਬੀਜੋ ਅਤੇ ਸਾਰੀ ਜਿੰਦਗੀ ਦੀ ਯੋਜਨਾਬੰਦੀ ਲਈ ਸਮਾਜ ਨੂੰ ਲਿਖਾਓ-ਪੜ੍ਹਾਓ। ਭਾਵੇਂ ਹਰੇਕ ਬੰਦਾ ਡਾ. ਕੁਲਵਿੰਦਰ ਮਿਨਹਾਸ ਤਾਂ ਨਹੀਂ ਬਣ ਸਕਦਾ ਪਰ ਉਸਦੀ ਮਦਦ ਕਰਕੇ ਸਮਾਜ ਸੇਵਾ ਵਿੱਚ ਹਿੱਸੇਦਾਰ ਜ਼ਰੂਰ ਬਣ ਸਕਦਾ ਹੈ।”

Share This Article
Leave a Comment