ਸ਼ਿਲਪਾ ਸ਼ੈੱਟੀ ਦੇ ਰੈਸਟੋਰੈਂਟ ‘ਚ ਖਾਣਾ ਖਾਣ ਆਇਆ ਵਿਅਕਤੀ, BMW ਕਾਰ ਚੋਰੀ

Global Team
2 Min Read

ਨਿਊਜ਼ ਡੈਸਕ: ਫਿਲਮ ਅਭਿਨੇਤਰੀ ਸ਼ਿਲਪਾ ਸ਼ੈੱਟੀ ਦੇ ਮੁੰਬਈ ਸਥਿਤ ਰੈਸਟੋਰੈਂਟ ਬੈਸਟੀਅਨ ( Bastian restaurant ) ਦੀ ਪਾਰਕਿੰਗ ਤੋਂ ਕਰੀਬ 80 ਲੱਖ ਰੁਪਏ ਦੀ ਲਗਜ਼ਰੀ BMW Z4 ਕਨਵਰਟੀਬਲ ਕਾਰ ਚੋਰੀ ਹੋ ਗਈ ਹੈ। ਦਾਦਰ ਸਥਿਤ ਰੈਸਟੋਰੈਂਟ ‘ਚ ਵਾਪਰੀ ਇਸ ਘਟਨਾ ਤੋਂ ਲੋਕ ਹੈਰਾਨ ਹਨ। ਕਾਰ ਦੇ ਮਾਲਕ, ਬਾਂਦਰਾ ਦੇ ਕਾਰੋਬਾਰੀ ਰੁਹਾਨ ਖਾਨ ਨੂੰ ਚੋਰੀ ਦਾ ਪਤਾ ਉਦੋਂ ਲੱਗਾ ਜਦੋਂ ਉਹ ਰੈਸਟੋਰੈਂਟ ਤੋਂ ਬਾਹਰ ਆਇਆ ਅਤੇ ਤੁਰੰਤ ਸ਼ਿਵਾਜੀ ਪਾਰਕ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਗਈ।

ਰਿਪੋਰਟ ਮੁਤਾਬਕ ਬਾਂਦਰਾ ‘ਚ ਰਹਿਣ ਵਾਲਾ 34 ਸਾਲਾ ਕੰਸਟਰੱਕਸ਼ਨ ਕਾਰੋਬਾਰੀ ਰੁਹਾਨ ਖਾਨ ਐਤਵਾਰ ਦੁਪਹਿਰ ਕਰੀਬ 1 ਵਜੇ ਰੈਸਟੋਰੈਂਟ ਪਹੁੰਚਿਆ। ਆਪਣੀ ਕਾਰ ਦੀਆਂ ਚਾਬੀਆਂ ਵਾਲਿਟ ਨੂੰ ਸੌਂਪਣ ਤੋਂ ਬਾਅਦ, ਉਸਨੇ ਅਤੇ ਉਸਦੇ ਦੋਸਤਾਂ ਨੇ ਉਥੇ ਖਾਣਾ ਖਾਧਾ।ਹਾਲਾਂਕਿ, ਜਦੋਂ ਸਵੇਰੇ 4 ਵਜੇ ਰੈਸਟੋਰੈਂਟ ਬੰਦ ਹੋਇਆ ਤਾਂ ਖਾਨ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਕਾਰ ਗਾਇਬ ਸੀ।

ਸੀਸੀਟੀਵੀ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਵਾਲਿਟ ਨੇ ਬੇਸਮੈਂਟ ਵਿੱਚ ਵਾਹਨ ਪਾਰਕ ਕਰਨ ਤੋਂ ਥੋੜ੍ਹੀ ਦੇਰ ਬਾਅਦ, ਦੋ ਵਿਅਕਤੀ ਇੱਕ ਜੀਪ ਕੰਪਾਸ ਐਸਯੂਵੀ ਵਿੱਚ ਆਏ ਸਨ। ਰਿਪੋਰਟ ਮੁਤਾਬਕ, ਚੋਰਾਂ ਨੇ BMW ਕਾਰ ਨੂੰ ਅਨਲੌਕ ਕਰਨ ਲਈ ਐਡਵਾਂਸ ਹੈਕਿੰਗ ਤਕਨੀਕ ਦੀ ਵਰਤੋਂ ਕੀਤੀ ਅਤੇ ਪਾਰਕਿੰਗ ਖੇਤਰ ਵਿੱਚ ਦਾਖਲ ਹੋਣ ਦੇ ਕੁਝ ਮਿੰਟਾਂ ਵਿੱਚ ਹੀ ਉਹ ਕਾਰ ਸਮੇਤ ਫ਼ਰਾਰ ਹੋ ਗਏ। ਚੋਰੀ ਦੀ ਇਸ ਫੌਰੀ ਕਾਰਵਾਈ ਨੇ ਰੈਸਟੋਰੈਂਟ ਅਤੇ ਸਮਾਨ ਸਥਾਨਾਂ ‘ਤੇ ਸੁਰੱਖਿਆ ਉਪਾਵਾਂ ਬਾਰੇ ਚਿੰਤਾਵਾਂ ਵਧਾ ਦਿੱਤੀਆਂ ਹਨ। ਇਸ ਦੇ ਨਾਲ ਹੀ ਸਵਾਲ ਇਹ ਵੀ ਉੱਠਿਆ ਹੈ ਕਿ ਵਾਹਨ ਕੰਪਨੀਆਂ ਆਪਣੀਆਂ ਕੀਮਤੀ ਕਾਰਾਂ ਦੇ ਸੇਫਟੀ ਫੀਚਰ ਨੂੰ ਲੈ ਕੇ ਜਿੰਨੇ ਮਰਜ਼ੀ ਦਾਅਵੇ ਕਰਨ। ਪਰ ਚੋਰਾਂ ਤੋਂ ਕਾਰਾਂ ਦੀ ਸੁਰੱਖਿਆ ਚਿੰਤਾ ਦਾ ਵਿਸ਼ਾ ਹੈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

 

Share This Article
Leave a Comment