ਪਤਨੀ ਤੇ ਬੱਚਿਆਂ ਨੂੰ ਛੱਡ ਕੇ ਅਡਲਟ ਸਟਾਰ ਨਾਲ ਜ਼ਿੰਦਗੀ ਦੀ ਸ਼ੁਰੂਆਤ ਕਰਨ ਲਈ ਤਿਆਰ ਸੰਸਦ ਮੈਂਬਰ

Rajneet Kaur
2 Min Read

ਨਿਊਜ਼ ਡੈਸਕ: ਜਰਮਨੀ ਵਿੱਚ ਇੱਕ ਸੰਸਦ ਮੈਂਬਰ ਆਪਣੀ ਪਤਨੀ ਅਤੇ ਬੱਚਿਆਂ ਨੂੰ ਛੱਡ ਕੇ ਪੋਰਨ ਸਟਾਰ ਨਾਲ ਜ਼ਿੰਦਗੀ ਸ਼ੁਰੂ ਕਰਨ ਜਾ ਰਹੇ ਹਨ। ਰਿਪੋਰਟ ਮੁਤਾਬਕ ਜਰਮਨ ਸੰਸਦ ਮੈਂਬਰ ਦਾ ਨਾਂ ਹੈਗਨ ਰੇਨਹੋਲਡ ਹੈ। ਉਹ ਜਰਮਨੀ ਦੀ ਫ੍ਰੀ ਡੈਮੋਕਰੇਟਿਕ ਪਾਰਟੀ (FDP) ਦਾ ਮੈਂਬਰ ਹੈ। FDP ਜਰਮਨੀ ਦੇ ਸੱਤਾਧਾਰੀ ਗਠਜੋੜ ਦਾ ਹਿੱਸਾ ਹੈ।

ਹੇਗਨ 2017 ਤੋਂ ਸੰਸਦ ਮੈਂਬਰ ਹਨ। ਉਨ੍ਹਾਂ ਦੀ 51 ਸਾਲਾਂ ਦੀ ਪਤਨੀ, ਕੈਰੋਲਿਨ ਪ੍ਰੀਸਲਰ, ਇੱਕ ਐਫਡੀਪੀ ਐਮਪੀ ਹੈ। ਕੈਰੋਲਿਨ ਅਤੇ ਹੇਗਨ ਪਿਛਲੇ 16 ਸਾਲਾਂ ਤੋਂ ਪਤੀ-ਪਤਨੀ ਵਜੋਂ ਇਕੱਠੇ ਰਹਿ ਰਹੇ ਹਨ। ਉਨ੍ਹਾਂ ਦੇ ਤਿੰਨ ਬੱਚੇ ਵੀ ਹਨ। ਹੇਗਨ ਆਪਣਾ ਪਰਿਵਾਰ ਛੱਡ ਕੇ ਹੁਣ ਪੋਰਨ ਸਟਾਰ ਨਾਲ ਰਹਿਣਾ ਚਾਹੁੰਦੇ ਹਨ। ਉਨ੍ਹਾਂ ਦੀ ਪ੍ਰੇਮਿਕਾ ਦਾ ਨਾਮ ਐਨੀਨਾ ਸੇਮਲਹਾਕ ਹੈ ਜੋ ਕਿ ਪੇਸ਼ੇ ਤੋਂ ਇੱਕ ਪੋਰਨ ਸਟਾਰ ਹੈ। ਪੋਰਨ ਸਟਾਰ ਦੇ ਤੌਰ ‘ਤੇ ਕਈ ਫਿਲਮਾਂ ਬਣਾਈਆਂ ਹਨ। ਇਹ ਸਭ ਜਾਣਦੇ ਹੋਏ ਹੇਗਨ ਆਪਣਾ ਪਰਿਵਾਰ ਛੱਡ ਕੇ ਪੋਰਨ ਸਟਾਰ ਨਾਲ ਰਿਸ਼ਤਾ ਬਣਾਉਣਾ ਚਾਹੁੰਦੇ ਹਨ।

ਐਨੀਨਾ 43 ਸਾਲ ਦੀ ਹੈ। ਉਹ ਐਡਲਟ ਫਿਲਮਾਂ ਵਿੱਚ ਕੰਮ ਕਰ ਚੁੱਕੀ ਹੈ। ਕੁਝ ਸਮਾਂ ਪਹਿਲਾਂ ਉਸ ਨੇ 65 ਸਾਲਾ ਕਰੋੜਪਤੀ ਨਾਲ ਵਿਆਹ ਕਰਕੇ ਸੁਰਖੀਆਂ ਬਟੋਰੀਆਂ ਸਨ। ਹੁਣ ਉਹ ਆਪਣੀ ਰੀਅਲ ਅਸਟੇਟ ਏਜੰਸੀ ਚਲਾਉਂਦੀ ਹੈ। ਰਿਪੋਰਟਾਂ ਮੁਤਾਬਕ ਐਨੀਨਾ ਅਤੇ ਹੇਗਨ ਦੀ ਮੁਲਾਕਾਤ ਔਰਤਾਂ ਲਈ ਆਯੋਜਿਤ ਸਰਕਾਰੀ ਮੈਂਟਰਸ਼ਿਪ ਸੈਸ਼ਨ ‘ਚ ਹੋਈ ਸੀ। ਇਸ ਤੋਂ ਬਾਅਦ ਦੋਹਾਂ ਵਿਚਾਲੇ ਪਿਆਰ ਵਧਿਆ ਅਤੇ ਹਾਲ ਹੀ ‘ਚ ਦੋਹਾਂ ਨੇ ਇਕੱਠੇ ਰਹਿਣ ਦਾ ਐਲਾਨ ਕੀਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment