ਨੌਜਵਾਨ ਕਿਸਾਨ ਲੈਣਗੇ ਸਿਆਸੀ ਅੰਗੜਾਈ, ਬਣਾਈ ਨਵੀਂ ਜਥੇਬੰਦੀ  

TeamGlobalPunjab
2 Min Read

ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਕਿਸਾਨ ਸ਼ਹੀਦ ਰਵਨੀਤ ਸਿੰਘ ਦੇ ਦਾਦਾ ਹਰਦੀਪ ਸਿੰਘ ਡਿਬਡਿਬਾ ਐਡਵੋਕੇਟ ਕਰੁਣਾਜੀਤ ਕੌਰ ਅਤੇ ਹੋਰਨਾਂ ਨੌਜਵਾਨ ਕਿਸਾਨ ਆਗੂਆਂ ਨੇ ਅੱਜ ਇਕ ਵੱਖਰੀ ਪਾਰਟੀ ਦਾ ਐਲਾਨ ਕਰ ਦਿੱਤਾ ਹੈ।

ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ (ਸ਼ਹੀਦਾਂ) ਨਾਂ ਦੀ ਇਹ ਜਥੇਬੰਦੀ ਨੌਜਵਾਨਾਂ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਸੰਘਰਸ਼ ਨਾਲ ਜੋੜਨ ਲਈ ਪੂਰਾ ਯਤਨ ਕਰੇਗੀ ਅਤੇ ਕਿਸਾਨ ਮੋਰਚਾ ਦੀ ਅਗਵਾਈ ਹੇਠ ਹੀ ਸਰਗਰਮੀਆਂ ਕਰਦੀ ਰਹੇਗੀ।

ਚੰਡੀਗਡ਼੍ਹ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਆਗੂਆਂ ਨੇ ਕਿਹਾ ਕਿ ਇਹ ਜਥੇਬੰਦੀ ਇਕ ਦਬਾਓ ਗਰੁੱਪ ਦੀ ਤਰਾਂ ਵੀ ਕੰਮ ਕਰੇਗੀ। ਇਹ ਜਥੇਬੰਦੀ ਚੋਣ ਪ੍ਰਣਾਲੀ ਰਾਹੀਂ ਆਪਣੀ ਤਾਕਤ ਦਾ ਇਜ਼ਹਾਰ ਵੀ ਕਰਦੀ ਰਹੇਗੀ ਤਾਂ ਕਿ ਪੰਜਾਬ ਨੂੰ ਸਹੀ ਦਿਸਹੱਦਿਆਂ ਵੱਲ ਲਿਜਾਇਆ ਜਾ ਸਕੇ ਅਤੇ ਪੰਜਾਬ ਦਾ ਭਵਿੱਖ ਸੰਵਾਰਿਆ ਜਾ ਸਕੇ। ਇਨ੍ਹਾਂ ਆਗੂਆਂ ਦਾ ਕਹਿਣਾ ਸੀ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਕੁੱਝ ਨੌਜਵਾਨਾਂ ਨੂੰ ਨਾਰਾਜ਼ ਕੀਤਾ ਗਿਆ ਹੈ। ਜਦਕਿ ਨੌਜਵਾਨਾਂ ਦੀ ਤਾਕਤ ਕਿਸਾਨ ਸੰਘਰਸ਼ ਲਈ ਬੇਹੱਦ ਜ਼ਰੂਰੀ ਹੈ।

 

ਇਸ ਮੌਕੇ ਨਿਹੰਗ ਸਤਨਾਮ ਸਿੰਘ ਪੰਧੇਰ ਅਤੇ ਹੋਰ ਬਹੁਤ ਸਾਰੇ ਨੌਜਵਾਨ ਆਗੂ ਵੀ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਐਲਾਨ ਕੀਤਾ ਕਿ ਉਹ ਹਰਦੀਪ ਸਿੰਘ ਡਿਬਡਿਬਾ ਦੀ ਸਰਪ੍ਰਸਤੀ ਹੇਠ ਪੰਜਾਬ ਦੇ ਚੰਗੇ ਭਵਿੱਖ ਲਈ ਸਰਗਰਮੀਆਂ ਕਰਦੀ ਰਹੇਗੀ । ਕਈ ਆਗੂਆਂ ਦਾ ਇਹ ਵੀ ਕਹਿਣਾ ਸੀ ਕਿ ਕਿਸਾਨਾਂ ਨੂੰ ਚੋਣ ਸਿਆਸਤ ਵਿੱਚ ਵੀ ਸਰਗਰਮ ਹੋਣਾ ਚਾਹੀਦਾ ਹੈ। ਅਜਿਹਾ ਕਰਕੇ ਹੀ ਕਿਸਾਨ ਆਪਣੀ ਹੋਣੀ ਆਪ ਸਿਰਜਣ ਸਕਦੇ ਹਨ।

Share This Article
Leave a Comment