ਨਵੀਂ ਦਿੱਲੀ : ਦੇਸ਼ ਦੀ ਰਾਜਧਾਨੀ ਦਿੱਲੀ ਅੰਦਰ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਾਰ ਵਧ ਰਹੇ ਹਨ । ਅਜ ਇਥੇ ਪਟਪੜਗੰਜ ਸਥਿਤ ਮੈਕਸ ਹਸਪਤਾਲ ਵਿੱਚ ਉਸ ਸਮੇਂ ਹੜਕੰਪ ਮਚ ਗਿਆ ਜਦੋਂ ਇਥੇ 33 ਮਰੀਜ਼ ਕੋਰੋਨਾ ਪਾਜਿਟਿਵ ਪਾਏ ਗਏ । ਦਸਣਯੋਗ ਹੈ ਕਿ 400 ਬੈਡ ਵਾਲਾ ਇਹ ਹਸਪਤਾਲ ਦਿੱਲੀ ਦੇ ਨਾਮੀ ਹਸਪਤਾਲਾਂ ਵਿੱਚ ਗਿਣਿਆ ਜਾਂਦਾ ਹੈ ।
ਜਾਣਕਾਰੀ ਮੁਤਾਬਕ ਅਧਿਕਾਰੀਆਂ ਨੇ ਦਸਿਆ ਕਿ ਉਨ੍ਹਾਂ ਵਲੋ ਕਰਮਚਾਰੀਆਂ ਦੇ ਕੋਰੋਨਾ ਟੈਸਟ ਕੀਤੇ ਜਾ ਰਹੇ ਸਨ । ਇਸ ਦੌਰਾਨ ਇਹ 33 ਕਰਮਚਾਰੀ ਕੋਰੋਨਾ ਪਾਜਿਟਿਵ ਪਾਏ ਗਏ ।
ਇਨ੍ਹਾਂ ਵਿੱਚ 2 ਡਾਕਟਰ, 23 ਨਰਸਿੰਗ ਸਟਾਫ ਮੈਂਬਰ ਅਤੇ ਹੋਰ ਟੈਕਨੀਸ਼ੀਅਨ ਅਤੇ ਸਹਾਇਕ ਅਮਲਾ ਸ਼ਾਮਲ ਹੈ । ਪਤਾ ਇਹ ਵੀ ਲਗਿਆ ਹੈ ਕਿ ਹਸਪਤਾਲ ਦੀਆਂ 145 ਨਰਸਾਂ ਨੂੰ ਕੁੁਆਰਨਟਾਇਨ ਕਰ ਦਿੱਤਾ ਗਿਆ ਹੈ।