ਚੀਨ – ਬੀਤੇ ਐਤਵਾਰ ਨੂੰ ਚੀਨ ਦੇ ਝੇਜਿਆਂਗ ਸੂਬੇ ’ਚ ਇਕ ਮੱਛੀ ਫੜਨ ਵਾਲੀ ਕਿਸ਼ਤੀ ਸਮੁੰਦਰ ’ਚ ਡੁੱਬਗਈ। ਇਸ ਹਾਦਸੇ ’ਚ ਘੱਟੋ ਘੱਟ 12 ਲੋਕਾਂ ਦੀ ਮੌਤ ਹੋ ਗਈ ਤੇ 4 ਹੋਰ ਲਾਪਤਾ ਹਨ।
ਚਾਲਕ ਦਲ ਦੇ 20 ਮੈਂਬਰਾਂ ਚੋਂ 4 ਨੂੰ ਜ਼ਿੰਦਾ ਬਚਾਇਆ ਗਿਆ ਤੇ ਲਾਪਤਾ ਲੋਕਾਂ ਨੂੰ ਲੱਭਣ ਦੀ ਭਾਲ ’ਚ ਹਨ। ਸਮੁੰਦਰੀ ਸਰਚ ਤੇ ਬਚਾਅ ਕੇਂਦਰ ਨੂੰ ਬੀਤੇ ਐਤਵਾਰ ਸਵੇਰੇ 4: 28 ਵਜੇ ਬੇੜੀ ਦੇ ਪਲਟ ਜਾਣ ਦੀ ਜਾਣਕਾਰੀ ਮਿਲੀ। ਰਾਹਤ ਤੇ ਬਚਾਅ ਕਾਰਜਾਂ ਲਈ ਹੈਲੀਕਾਪਟਰ ਵੀ ਭੇਜੇ ਗਏ ਸਨ ਤੇ ਹੋਰ ਮੱਛੀ ਫੜਨ ਵਾਲੀਆਂ ਕਿਸ਼ਤੀਆਂ ਵੀ ਰਾਹਤ ਕਾਰਜਾਂ ’ਚ ਲੱਗੀਆਂ ਹੋਈਆਂ ਸਨ।