ਪੱਤੀ ਰੋਡ ਦੇ ਚਰਚਿਤ ਗੈਂਗਰੇਪ ਮਾਮਲੇ ’ਚ ਨਾਮਜ਼ਦ ਪੰਜਵੀਂ ਮੁਲਜ਼ਮ ਨੂੰ ਵੀ ਮਿਲੀ ਜ਼ਮਾਨਤ

TeamGlobalPunjab
1 Min Read

ਬਰਨਾਲਾ : – ਸਥਾਨਕ ਪੱਤੀ ਰੋਡ ਦੇ ਚਰਚਿਤ ਗੈਂਗਰੇਪ ਮਾਮਲੇ ’ਚ ਨਾਮਜ਼ਦ ਪੰਜਵੀਂ ਮੁਲਜ਼ਮ ਕਰਮਜੀਤ ਕੌਰ ਨੂੰ ਵੀ ਬਰਨਾਲਾ ਦੀ ਵਰਿੰਦਰ ਅਗਰਵਾਲ ਮਾਣਯੋਗ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ।

ਦੱਸ ਦਈਏ ਇਸ ਮਾਮਲੇ ’ਚ ਅਕਾਲੀ ਆਗੂ, ਤਤਕਾਲੀ ਐੱਸਐੱਚਓ ਸਬ ਇੰਸਪੈਕਟਰ ਤੇ ਬਠਿੰਡਾ ਦੇ ਇਕ ਮਾਂ-ਪੁੱਤ ਸਣੇ ਚਾਰ ਜਣਿਆਂ ਨੇ ਗ੍ਰਿਫਤਾਰੀ ਤੋਂ ਪਹਿਲਾਂ ਹੀ ਮਾਣਯੋਗ ਅਦਾਲਤ ’ਚੋਂ ਅਗਾਊਂ ਜ਼ਮਾਨਤ ਲੈ ਲਈ ਸੀ।

ਇਸਤੋਂ ਇਲਾਵਾ ਮਾਮਲੇ ’ਚ ਨਾਜ਼ਮਦ ਕਰਮਜੀਤ ਕੌਰ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਉਸ ਦਾ ਰਿਮਾਂਡ ਹਾਸਲ ਕਰਦਿਆਂ ਡੂੰਘਾਈ ਨਾਲ ਜਾਂਚ ਕਰਕੇ ਜੇਲ੍ਹ ਭੇਜ ਦਿੱਤਾ ਸੀ ਜਿਸ ਦੀ ਅਦਾਲਤ ਨੇ ਜ਼ਮਾਨਤ ਮਨਜ਼ੂਰ ਕਰ ਲਈ ਹੈ ਤੇ ਉਹ ਵੀ ਜੇਲ੍ਹ ਦੀਆਂ ਸ਼ਲਾਖਾਂ ’ਚੋਂ ਬਾਹਰ ਆ ਰਹੀ ਹੈ।

TAGGED: ,
Share this Article
Leave a comment