ਨਿਊਯਾਰਕ ਬੰਗਲਾਦੇਸ਼ੀ ਰੈਸਟੋਰੈਂਟ ‘ਚ ਚਿਕਨ ਬਿਰਯਾਨੀ ਨਾ ਮਿਲਣ ਕਾਰਨ ਸ਼ਰਾਬੀ ਨੇ ਰੈਸਟੋਰੈਂਟ ਨੂੰ ਲਗਾਈ ਅੱਗ

Rajneet Kaur
2 Min Read

ਨਿਊਯਾਰਕ : ਨਿਊਯਾਰਕ ਦੇ ਇੱਕ ਬੰਗਲਾਦੇਸ਼ੀ ਰੈਸਟੋਰੈਂਟ ਵਿੱਚ ਖਾਣਾ ਖਾਣ ਗਏ ਇੱਕ ਵਿਅਕਤੀ ਨੇ ਰੈਸਟੋਰੈਂਟ ‘ਚ ਅੱਗ ਲਗਾ ਦਿੱਤੀ। ਉਸਨੇ ਅਜਿਹਾ ਸਿਰਫ ਇਸ ਲਈ ਕੀਤਾ ਕਿਉਂਕਿ ਉਸਨੂੰ ਰੈਸਟੋਰੈਂਟ ਵਿੱਚ ਆਪਣੀ ਪਸੰਦ ਦਾ ਖਾਣਾ ਨਹੀਂ ਮਿਲ ਰਿਹਾ ਸੀ। ਦੱਸ ਦਈਏ ਇਹ ਮਾਮਲਾ ਨਿਊਯਾਰਕ ਦੇ ਕਾਵੀਨ ਇਲਾਕੇ ਦਾ ਹੈ। ਜਿੱਥੇ ਜੈਕਸਨ ਹਾਈਟਸ ਵਿੱਚ ਇੱਕ ਦੱਖਣੀ ਏਸ਼ੀਆਈ ਭਾਈਚਾਰਾ ਹੈ। ਜਿਸ ਕਰਕੇ ਇਸ ਥਾਂ ‘ਤੇ ਬੰਗਲਾਦੇਸ਼ੀ ਰੈਸਟੋਰੈਂਟ ਹੈ। ਪੁਲਿਸ  ਨੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਜਿਸ ਤੋਂ ਬਾਅਦ ਦੋਸ਼ੀ ਚੋਫੇਲ ਨੋਰਬੂ ਦਾ ਕਹਿਣਾ ਹੈ ਕਿ ਉਸ ਨੂੰ ਚਿਕਨ ਬਿਰਯਾਨੀ ਨਾ ਮਿਲਾਣ ਕਾਰਨ ਉਸਨੇ ਗੁੱਸੇ ‘ਚ ਆਕੇ ਰੈਸਟੋਰੈਂਟ ਨੂੰ ਅੱਗ ਲਗਾ ਦਿੱਤੀ। ਜਦੋਂ ਅੱਗ ਲੱਗੀ ਤਾਂ ਰੈਸਟੋਰੈਂਟ ਚ ਕੋਈ ਮੌਜੂਦ ਨਹੀਂ ਸੀ, ਜਿਸ ਕਾਰਨ ਕਿਸੇ ਨੂੰਕੋਈ ਨੁਕਸਾਨ ਨਹੀਂ ਪਹੁੰਚਿਆ।

ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਨੋਰਬੂ ਰੈਸਟੋ ਰੈਸਟੋਰੈਂਟ ‘ਚ ਚਿਕਨ ਬਿਰਯਾਨੀ ਖਾਣ ਆਇਆ ਸੀ। ਰੈਸਟੋਰੈਂਟ ਦੇ ਸਟਾਫ ਨੇ ਦੱਸਿਆ ਕਿ ਚਿਕਨ ਬਿਰਯਾਨੀ ਖਤਮ ਹੋ ਗਈ ਹੈ। ਇਹ ਸੁਣ ਕੇ ਨੋਰਬੂ ਨੂੰ ਗੁੱਸਾ ਆ ਗਿਆ। ਉਹ ਉਥੋਂ ਚਲਾ ਗਿਆ, ਫਿਰ ਦੇਰ ਰਾਤ ਵਾਪਸ ਆਇਆ ਅਤੇ ਰੈਸਟੋਰੈਂਟ ਨੂੰ ਅੱਗ ਲਗਾ ਦਿੱਤੀ।

ਪੁਲਿਸ ਨੇ ਦੱਸਿਆ ਇਹ ਸਾਰੀ ਘਟਨਾ ਰੈਸਟੋਰੈਂਟ ਦੇ ਸਾਹਮਣੇ ਲਗੇ CCTV ਕੈਮਰਾ ‘ਚ ਕੈਂਦ ਹੋ ਗਈ ਹੈ। ਫੁਟੇਜ ‘ਚ ਨੋਰਬੂ ਨੂੰ ਰੈਸਟੋਰੈਂਟ ਦੇ ਕੋਲ ਖੜ੍ਹਾ ਦੇਖਿਆ ਜਾ ਸਕਦਾ ਹੈ। ਥੋੜ੍ਹੀ ਦੇਰ ਬਾਅਦ, ਉਹ ਦਰਵਾਜ਼ੇ ਦੇ ਕੋਲ ਕੁਝ ਤਰਲ ਡੋਲ੍ਹਦਾ ਹੈ ਅਤੇ ਅੱਗ ਲਗਾ ਦਿੰਦਾ ਹੈ। ਉਸ ‘ਤੇ ਅੱਗਜ਼ਨੀ ਅਤੇ ਅਪਰਾਧਿਕ ਦੋਸ਼ ਲਾਏ ਗਏ ਹਨ।ਅੱਗ ਲੱਗਣ ਦੀ ਘਟਨਾ ਤੋਂ ਬਾਅਦ ਪੁਲਿਸ ਮੌਕੇ ‘ਤੇ ਪਹੁੰਚ ਗਈ। ਸੀਸੀਟੀਵੀ ਫੁਟੇਜ ਦੇਖਣ ਤੋਂ ਬਾਅਦ ਮੁਲਜ਼ਮ ਨੋਰਬੂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment