ਇੱਕ ਅਜਿਹੀ ਡੋਰਬੈੱਲ ਜਿਹੜੀ ਤੁਹਾਨੂੰ ਚੋਰਾਂ ਤੋਂ ਬਚਾਵੇਗੀ?

TeamGlobalPunjab
2 Min Read

ਦੁਨੀਆਂ ਵਿੱਚ ਬਹੁਤ ਤਰ੍ਹਾਂ ਦੀਆਂ ਕਾਢਾਂ ਭਾਵ ਰਿਸਰਚਾਂ ਹੁੰਦੀਆਂ ਹੀ ਰਹਿੰਦੀਆਂ ਹਨ। ਪਰ ਜਿਹੜੀ ਰਿਸਰਚ ਇੰਨੀ ਦਿਨੀਂ  ਇੰਸਟੀਚਿਊਟ ਆਫ ਸਾਇੰਸ ਐਂਡ ਰਿਸਰਚ ਦੇ ਵਿਗਿਆਨੀਆਂ ਵੱਲੋਂ ਕੀਤੀ ਗਈ ਹੈ ਉਸ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਜਾਣਕਾਰੀ ਮੁਤਾਬਿਕ ਇਸ ਸੰਸਥਾ ਦੇ ਵਿਗਿਆਨੀ ਡਾ. ਸਮਰਾਟ ਘੋਸ਼ ਨੇ ਇੱਕ ਅਜਿਹੀ ਡੋਰ ਬੈੱਲ (ਦਰਵਾਜ਼ੇ ਵਾਲੀ ਘੰਟੀ) ਬਣਾਈ ਹੈ ਜਿਹੜੀ ਲੋਕਾਂ ਦੀ ਮਦਦ ਵੀ ਕਰਦੀ ਹੈ। ਹੈ ਨਾ ਹੈਰਾਨ ਕਰ ਦੇਣ ਵਾਲੀ ਗੱਲ। ਪਰ ਇਹ ਸੱਚ ਹੈ। ਡਾ. ਘੋਸ਼ ਨੇ ਦਾਅਵਾ ਕੀਤਾ ਹੈ ਕਿ ਇਸ ਤਕਨੀਕ ਨਾਲ ਲੋਕਾਂ ਦੇ ਆਪਣੇ ਗੁਆਂਢੀਆਂ ਨਾਲ ਸਬੰਧ ਵੀ ਵਧੀਆ ਹੋਣਗੇ।

ਡਾ . ਘੋਸ਼ ਨੇ ਇਸ ਰਿਸਰਚ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਅੱਜ ਕੱਲ੍ਹ ਲੋਕਾਂ ‘ਚ ਇਕੱਲੇਪਣ ਦਾ ਰੁਝਾਨ ਜਿਆਦਾ  ਵਧਦਾ ਜਾ ਰਿਹਾ ਹੈ। ਅਜਿਹੇ ਵਿੱਚ ਮਾਤਾ ਪਿਤਾ ਇੱਕ ਸ਼ਹਿਰ ਵਿੱਚ ਅਤੇ ਬੱਚੇ ਦੂਜੇ ਸ਼ਹਿਰ ਵਿੱਚ ਰਹਿ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਦਾ ਫਾਇਦਾ ਕੁਝ ਸ਼ਰਾਰਤੀ ਲੋਕ ਉਠਾਉਂਦੇ ਹਨ। ਅਜਿਹੇ ਵਿੱਚ ਕਈ ਵਾਰ ਅਜਿਹਾ ਹੁੰਦਾ ਹੈ ਕਿ ਮਾੜੇ ਸਮੇਂ ਵਿੱਚ ਸੁਰੱਖਿਆ ਏਜੰਸੀਆਂ ਨਾਲ ਸੰਪਰਕ ਨਹੀਂ ਹੋ ਪਾਉਂਦਾ। ਉਨ੍ਹਾਂ ਕਿਹਾ ਕਿ ਅਜਿਹੇ ਹਾਲਾਤਾਂ ਨੂੰ ਧਿਆਨ ਵਿੱਚ ਰੱਖ ਕੇ ਹੀ ਉਨ੍ਹਾਂ ਨੇ ਇਹ ਡੋਰ ਬੈੱਲ ਬਣਾਈ ਹੈ ਤਾਂ ਜੋ ਮੁਸ਼ਕਿਲ ਸਮੇਂ ਦੌਰਾਨ ਲੋਕ ਉਨ੍ਹਾਂ ਦੀ ਸਹਾਇਤਾ ਲਈ ਆ ਸਕਣ। ਡਾ. ਘੋਸ਼ ਨੇ ਦੱਸਿਆ ਕਿ ਇਹ ਡੋਰ ਬੈੱਲ 32 ਤਰ੍ਹਾਂ ਦੀਆਂ ਅਵਾਜ਼ਾਂ ਕੱਢਦੀ ਹੈ ਅਤੇ ਇਸ ਦਾ ਕੰਮ ਬਿਲਕੁਲ ਆਖਰੀ ਪੜਾਅ ‘ਤੇ ਪਹੁੰਚ ਗਿਆ ਹੈ।

ਡਾ. ਘੋਸ਼ ਨੇ ਦੱਸਿਆ ਕਿ ਇਹ ਡੋਰਬੈੱਲ ਬਹੁਤ ਜਲਦ ਲੋਕਾਂ ਤੱਕ ਪਹੁੰਚ ਜਾਵੇਗੀ। ਡਾ. ਘੋਸ਼ ਨੇ ਦੱਸਿਆ ਕਿ ਜਿਹੜੀ ਡੋਰਬੈੱਲ ਉਨ੍ਹਾਂ ਵੱਲੋਂ ਬਣਾਈ ਜਾ ਰਹੀ ਹੈ ਉਹ ਕਈ ਤਰ੍ਹਾਂ ਦੀਆਂ ਅਵਾਜ਼ਾਂ ਕੱਢਣ ਦੇ ਨਾਲ ਧਾਰਮਿਕ ਭਜਨ ਦੀਆਂ ਅਵਾਜਾਂ ਵੀ ਕੱਢਦੀ ਹੈ।ਡਾ. ਘੋਸ਼ ਨੇ ਦੱਸਿਆ ਕਿ ਇਸ ਸਭ ਦੇ ਪਿੱਛੇ ਇੱਕੋ ਇੱਕ ਮੰਤਵ ਹੈ ਕਿ ਜਦੋਂ ਕੋਈ ਦੋਸ਼ੀ ਆਵੇ ਤਾਂ ਉਹ ਇਹ ਸੋਚ ਹੀ ਨਾ ਪਾਵੇ ਕਿ ਇੱਥੇ ਕੁਝ ਹੋਇਆ ਹੈ।

Share this Article
Leave a comment