ਕੁੱਲੂ ਦੀ ‘ਚ ਫਟਿਆ ਬੱਦਲ, ਤਿੰਨ ਪੁਲ ਰੁੜ੍ਹੇ, ਕਈ ਘਰਾਂ ਨੂੰ ਪਹੁੰਚਿਆ ਨੁਕਸਾਨ

Rajneet Kaur
2 Min Read

ਸ਼ਿਮਲਾ: ਹਿਮਾਚਲ ਪ੍ਰਦੇਸ਼ ਦੇ ਕੁੱਲੂ ਜ਼ਿਲੇ ਦੀ ਗਡਸਾ ਘਾਟੀ ‘ਚ ਮੰਗਲਵਾਰ ਸਵੇਰੇ ਕਰੀਬ 4 ਵਜੇ ਬੱਦਲ ਫਟਣ ਕਾਰਨ ਭਾਰੀ ਤਬਾਹੀ ਹੋਈ ਹੈ। ਬੱਦਲ ਫਟਣ ਕਾਰਨ ਪੰਜਨਾਲਾ ਅਤੇ ਹੁਰਲਾ ਨਾਲਾ ‘ਚ ਹੜ੍ਹ ਆ ਗਿਆ। ਇਸ ਕਾਰਨ ਪੰਜ ਘਰ ਪੂਰੀ ਤਰ੍ਹਾਂ ਨੁਕਸਾਨੇ ਗਏ ਹਨ, ਜਦੋਂਕਿ 15 ਨੂੰ ਅੰਸ਼ਕ ਤੌਰ ‘ਤੇ ਨੁਕਸਾਨ ਪਹੁੰਚਆਿ ਹੈ। ਤਿੰਨ ਪੁਲ ਵੀ ਹੜ੍ਹ ਵਿਚ ਵਹਿ ਗਏ ਹਨ। ਇਸ ਦੇ ਨਾਲ ਹੀ ਭੁੰਤਰ-ਗੜਸਾ ਮਨਿਆਰ ਸੜਕ ਵੀ ਕਈ ਥਾਵਾਂ ‘ਤੇ ਟੁੱਟ ਗਈ ਹੈ। ਸਰਕਾਰੀ ਅਤੇ ਨਿੱਜੀ ਜ਼ਮੀਨਾਂ ਦੇ ਨੁਕਸਾਨ ਦੇ ਨਾਲ-ਨਾਲ ਕੁਝ ਪਸ਼ੂ ਵੀ ਵਹਿ ਗਏ ਹਨ। ਪ੍ਰਸ਼ਾਸਨ ਦੀ ਤਰਫੋਂ ਨਾਇਬ ਤਹਿਸੀਲਦਾਰ ਭੁੰਤਰ ਮੌਕੇ ’ਤੇ ਰਵਾਨਾ ਹੋ ਗਏ ਹਨ।

ਗਡਸਾ ਘਾਟੀ ਵਿੱਚ ਬੱਦਲ ਫਟਣ ਤੋਂ ਬਾਅਦ ਹੁਰਲਾ ਅਤੇ ਪੰਜਨਾਲਾ ਵਿੱਚ ਆਏ ਹੜ੍ਹਾਂ ਤੋਂ ਬਾਅਦ ਲੋਕ ਆਪਣੇ ਘਰ ਛੱਡ ਕੇ ਸੁਰੱਖਿਅਤ ਥਾਵਾਂ ਵੱਲ ਚਲੇ ਗਏ ਹਨ। ਨਾਲੀਆਂ ਵਿੱਚ ਪਾਣੀ ਭਰ ਜਾਣ ਤੋਂ ਬਾਅਦ ਲੋਕਾਂ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਹਾਲਾਂਕਿ ਬੱਦਲ ਫਟਣ ਦੀ ਘਟਨਾ ‘ਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਪਿਛਲੇ 16 ਦਿਨਾਂ ਵਿੱਚ ਕੁੱਲੂ ਵਿੱਚ 12 ਤੋਂ ਵੱਧ ਬੱਦਲ ਫਟਣ ਦੀਆਂ ਘਟਨਾਵਾਂ ਨੇ ਵਾਤਾਵਰਣ ਪ੍ਰੇਮੀਆਂ ਅਤੇ ਸਥਾਨਿਲ ਲੋਕਾਂ ਨੂੰ ਚਿੰਤਾ ‘ਚ ਪਾ ਦਿਤਾ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment