ਪੰਜਾਬੀ ਗਾਇਕ G Khan ਖ਼ਿਲਾਫ਼ ਧਾਰਾ 295 ਏ ਤਹਿਤ ਮੁਕੱਦਮਾ ਦਰਜ

Rajneet Kaur
2 Min Read

ਨਿਊਜ਼ ਡੈਸਕ: ਲੁਧਿਆਣਾ ਦੇ ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਪੰਜਾਬੀ ਗਾਇਕ ਜੀ ਖ਼ਾਨ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂ ਹਨੀ ਬੇਦੀ ਦੇ ਖ਼ਿਲਾਫ਼ ਆਈਪੀਸੀ ਦੀ ਧਾਰਾ 295 ਏ( ਧਾਰਮਿਕ ਭਾਵਨਾਵਾਂ ਨੂੰ ਭੜਕਾਉਣ ) ਦੇ ਤਹਿਤ ਮੁਕੱਦਮਾ ਦਰਜ ਕੀਤਾ ਹੈ।ਦਸ ਦਈਏ ਕਿ ਪੰਜਾਬੀ ਗਾਇਕ ਜੀ ਖਾਨ ਨੇ ਲੁਧਿਆਣਾ ਦੇ ਜਨਕਪੁਰੀ ਇਲਾਕੇ ਵਿੱਚ ਚੱਲ ਰਹੇ ਗਣਪਤੀ ਮਹਾਉਤਸਵ ਵਿੱਚ ਇਤਰਾਜ਼ਯੋਗ ਗਾਣੇ ਗਾਏ ਸਨ ।ਸਿੰਗਰ ਨੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਮਾਫੀ ਮੰਗੀ ਸੀ ਪਰ ਸ਼ਿਵਸੈਨਾ ਦੇ ਨੇਤਾਵਾਂ ਨੇ ਕਿਹਾ ਸੀ ਕਿ ਮਾਫੀ ਨਹੀਂ, FIR ਦਰਜ ਹੋਵੇ।

ਸ਼ਿਵ ਸੈਨਾ ਪੰਜਾਬ ਦੇ ਨੇਤਾ ਅਮਿਤ ਅਰੋੜਾ ਨੇ ਥਾਣਾ ਡਵੀਜ਼ਨ ਨੰਬਰ 2 ਵਿਚ ਜੀ ਖਾਨ ਤੇ ਭਾਜਪਾ ਨੇਤਾ ਹਨੀ ਬੇਦੀ ਖਿਲਾਫ ਸ਼ਿਕਾਇਤ ਦਿੱਤੀ ਸੀ। ਅਰੋੜਾ ਨੇ ਕਿਹਾ ਸੀ ਕਿ ਹਿੰਦੂ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਮਾਮਲਾ ਦਰਜ ਨਹੀਂ ਕੀਤਾ ਜਾਂਦਾ ਤਾਂ ਸ਼ਿਵ ਸੈਨਾ ਵੱਡਾ ਸੰਘਰਸ਼ ਕਰ ਸਕਦੀ ਹੈ। ਦੱਸ ਦੇਈਏ ਕਿ ਗਣਪਤੀ ਵਿਸਰਜਨ ਮੌਕੇ ਪੰਜਾਬੀ ਗਾਇਕ ਜੀ ਖਾਨ ਨੂੰ ਸਮਾਰੋਹ ਵਿਚ ਗਾਉਣ ਲਈ ਬੁਲਾਇਆ ਗਿਆ ਸੀ।

ਸਮਾਰੋਹ ‘ਚ ਸਿੰਗਰ ਨੇ ਕੁਝ ਪੰਜਾਬੀ ਗੀਤ ਜਿਵੇਂ ਕਿ ‘ਪੈੱਗ ਮੋਟੇ-ਮੋਟੇ ਲਾ ਦੇ ਹਾਨ ਦੀਏ, ਤੇਰੇ ਵਿਚ ਵੱਜਣ ਨੂੰ ਜੀ ਕਰਦਾ’, ‘ਚੋਲੀ ਕੇ ਪੀਛੇ ਕਯਾ ਹੈ’ ਪੇਸ਼ ਕੀਤੇ ਸਨ। ਇਸ ਦੇ ਬਾਅਦ ਮਾਮਲਾ ਗਰਮਾ ਗਿਆ।  ਜੀ ਖਾਨ ਨੇ ਸੋਸ਼ਲ ਮੀਡੀਆ ‘ਤੇ ਲਾਈਵ ਹੋ ਕੇ ਮਾਫ਼ੀ ਵੀ ਮੰਗੀ ਸੀ। ਜੀ ਖਾਨ ਦੇ ਸਮਰਥਨ ਵਿਚ ਪੰਜਾਬੀ ਗਾਇਕ ਨਿੰਜਾ ਵੀ ਲਾਈਵ ਹੋਏ। ਇਧਰੋਂ ਹਿੰਦੂ ਸੰਗਠਨ ਲਗਾਤਾਰ ਮਾਮਲਾ ਦਰਜ ਕਰਵਾਉਣ ਦੀ ਗੱਲ ਆਖ ਰਹੇ ਸਨ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਦੋ ਦੇ ਇੰਚਾਰਜ ਅਰਸ਼ਦੀਪ ਕੌਰ ਗਰੇਵਾਲ ਦਾ ਕਹਿਣਾ ਹੈ ਕਿ ਪੁਲਿਸ ਨੇ ਬੁੱਧਵਾਰ ਨੂੰ ਜੀ ਖਾਨ ਅਤੇ ਹਨੀ ਬੇਦੀ ਖ਼ਿਲਾਫ਼ ਐੱਫਆਈਆਰ ਦਰਜ ਕਰਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment