ਮੋਗਾ ਦੇ ਗਾਇਕ ‘ਤੇ ਗਾਣੇ ‘ਚ ਗੰਨ ਕਲਚਰ ਨੂੰ ਪ੍ਰਮੋਟ ਕਰਨ ਦਾ ਮਾਮਲਾ ਦਰਜ

Rajneet Kaur
1 Min Read

 ਮੋਗਾ : ਮੋਗਾ ਦੇ ਥਾਣਾ ਬਾਘਾਪੁਰਾਣਾ ‘ਚ ਪੰਜਾਬੀ ਗਾਇਕ ਕੁਲਜੀਤ ਸਿੰਘ ’ਤੇ ਹਥਿਆਰਾਂ ਨੂੰ ਪ੍ਰੋਮੋਟ ਕਰਨ ਦਾ ਕੇਸ ਦਰਜ ਕੀਤਾ ਗਿਆ ਹੈ। ਪੁਲਿਸ  ਨੇ ਦਾਅਵਾ ਕੀਤਾ ਕਿ ਕੁਲਜੀਤ ਦੇ ਪ੍ਰਮੋਟਰਾਂ ਨੇ ਬੁੱਧਵਾਰ ਨੂੰ ਯੂਟਿਊਬ ‘ਤੇ ‘ਮਹਾਕਾਲ’ ਨਾਮ ਦਾ ਗੀਤ ਅੱਪਲੋਡ ਕੀਤਾ ਸੀ, ਜਿਸ ਦੇ ਬੋਲ ਬੰਦੂਕ ਸੱਭਿਆਚਾਰ ਨੂੰ ਉਤਸ਼ਾਹਤ ਕਰਦੇ ਹਨ।  ਇਸ ਦੀ ਪੁਸ਼ਟੀ ਬਾਘਾਪੁਰਾਣਾ ਥਾਣੇ ਐੱਸਐੱਚਓ ਕੀਤੀ ਹੈ।

ਜ਼ਿਕਰਯੋਗ ਹੈ ਕਿ ਜਿਸ ਗਾਇਕ ਉੱਤੇ ਪਰਚਾ ਦਰਜ ਹੋਇਆ ਹੈ ਉਹ ਖ਼ੁਦ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ। ਕੁਲਜੀਤ ਸਿੰਘ ਖਿਲਾਫ਼ ਅਸਲਾ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।ਮੁਲਜ਼ਮ ਏਐਸਆਈ ਕੁਲਜੀਤ ਰਜਾਣਾ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਪ੍ਰਮੋਟਰ ਪੰਜਾਬ ਤੋਂ ਬਾਹਰ ਦਾ ਹੈ, ਉਨ੍ਹਾਂ ਨੂੰ ਪੰਜਾਬ ਦੇ ਨਿਯਮਾਂ ਦਾ ਪਤਾ ਨਹੀਂ ਸੀ, ਜਿਵੇਂ ਹੀ ਪਤਾ ਲੱਗਾ ਗਾਣੇ ਨੂੰ ਅਪਲੋਡ ਕਰਨ ਦੇ 19 ਘੰਟੇ ਬਾਅਦ ਇੰਟਰਨੈੱਟ ਪਲੇਟਫਾਰਮ ਤੋਂ ਹਟਾ ਦਿੱਤਾ ਗਿਆ ਹੈ।

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment