ਵਰਲਡ ਡੈਸਕ – ਮਿਸਰ ਦੀ ਰਾਜਧਾਨੀ ਕਾਹਿਰਾ ‘ਚ ਬੀਤੇ ਸ਼ਨੀਵਾਰ ਤੜਕੇ ਇੱਕ ਨੌਂ ਮੰਜ਼ਲੀ ਅਪਾਰਟਮੈਂਟ ਦੀ ਇਮਾਰਤ ਢਹਿਣ ਕਰਕੇ 18 ਲੋਕਾਂ ਦੀ ਮੌਤ ਹੋ ਗਈ ਤੇ ਲਗਭਗ 24 ਹੋਰ ਜ਼ਖਮੀ ਹੋ ਗਏ।
ਕਾਹਿਰਾ ਸ਼ਾਸਨ ਦੇ ਪ੍ਰਬੰਧਕੀ ਮੁਖੀ ਖਾਲਿਦ ਅਬਦੁੱਲ-ਅਲ ਨੇ ਕਿਹਾ ਕਿ ਇਸ ਹਾਦਸੇ ‘ਚ 24 ਹੋਰ ਜ਼ਖਮੀ ਹੋਏ ਲੋਕਾਂ ਨੂੰ ਹਸਪਤਾਲਾਂ ‘ਚ ਦਾਖਲ ਕਰਵਾਇਆ ਗਿਆ ਹੈ। ਹਾਦਸੇ ਤੋਂ ਬਾਅਦ ਪੁਲਿਸ ਨੇ ਇਲਾਕੇ ਨੂੰ ਘੇਰ ਲਿਆ। ਕਰਮਚਾਰੀ ਮਲਬੇ ਨੂੰ ਹਟਾਉਣ ਲਈ ਬੁਲਡੋਜ਼ਰ ਦੀ ਵਰਤੋਂ ਕਰ ਰਹੇ ਹਨ।
ਅਬਦੁੱਲ-ਅਲ ਨੇ ਕਿਹਾ ਕਿ ਇਮਾਰਤ ਦੇ ਢਹਿਣ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ। ਸਰਕਾਰ ਨੇ ਹਾਲ ਹੀ ‘ਚ ਦੇਸ਼ ਭਰ ਵਿਚ ਗੈਰਕਾਨੂੰਨੀ ਉਸਾਰੀ ਵਿਰੁੱਧ ਕਾਰਵਾਈ ਸ਼ੁਰੂ ਕੀਤੀ ਹੈ ਤੇ ਉਲੰਘਣਾ ਕਰਨ ਵਾਲਿਆਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਸਰਕਾਰ ਨੇ ਕਈਂ ਮਾਮਲਿਆਂ ‘ਚ ਇਮਾਰਤਾਂ ਨੂੰ ਢਾਹੁਣ ਦੀ ਵੀ ਸ਼ੁਰੂਆਤ ਕੀਤੀ ਹੈ।