ਨਿਊਜ਼ ਡੈਸਕ: ਸਾਲ 2023 ਦੀ ਸਭ ਤੋਂ ਉਡੀਕੀ ਜਾ ਰਹੀ ਮਿਥਿਹਾਸਕ ਫਿਲਮ ‘ਆਦਿਪੁਰਸ਼’ 16 ਜੂਨ ਨੂੰ ਸਿਨਮਾਘਰਾਂ ‘ਚ ਆਉਣ ਲਈ ਤਿਆਰ ਹੈ। ਫਿਲਮ ਦਾ ਟਰੇਲਰ ਰਿਲੀਜ਼ ਹੋ ਚੁੱਕਿਆ ਹੈ।ਫਿਲਮ ਦਾ ਟਰੇਲਰ ਰਿਲੀਜ਼ ਹੋਣ ਤੋਂ ਬਾਅਦ ਇਸ ਨੂੰ ਲੈ ਕੇ ਉਤਸ਼ਾਹ ਹੋਰ ਵਧ ਗਿਆ ਹੈ। ਓਮ ਰਾਉਤ ਦੇ ਨਿਰਦੇਸ਼ਨ ‘ਚ ਬਣੀ ਫਿਲਮ ਦੇ ਦੂਜੇ ਧਮਾਕੇਦਾਰ ਟਰੇਲਰ ‘ਚ ‘ਸੀਤਾ ਹਰਣ’ ਤੋਂ ਲੈ ਕੇ ਰਾਵਣ ਦੇ ਲੰਕਾ ਨੂੰ ਅੱਗ ਲਾਉਣ ਤੱਕ ਦੇ ਸੀਨ ਦਿਖਾਏ ਗਏ ਹਨ। ਥੋੜ੍ਹੇ ਸਮੇਂ ਵਿੱਚ ਹੀ ਇਸ ਟਰੇਲਰ ਨੂੰ ਲੱਖਾਂ ਲੋਕ ਦੇਖ ਚੁੱਕੇ ਹਨ।ਪ੍ਰਭਾਸ, ਕ੍ਰਿਤੀ ਸੈਨਨ ਅਤੇ ਸੈਫ ਅਲੀ ਖਾਨ ਸਟਾਰਰ ਫਿਲਮ ‘ਆਦਿਪੁਰਸ਼’ ਦਾ ਟ੍ਰੇਲਰ ਲਾਂਚ ਈਵੈਂਟ ਤਿਰੂਪਤੀ ‘ਚ ਆਯੋਜਿਤ ਕੀਤਾ ਗਿਆ। ਨਿਰਦੇਸ਼ਕ ਤੋਂ ਲੈ ਕੇ ਨਿਰਮਾਤਾ ਅਤੇ ਫਿਲਮ ਦੀ ਸਟਾਰ ਕਾਸਟ ਤੱਕ, ਸਾਰੇ ਸ਼ਾਨਦਾਰ ਅੰਦਾਜ਼ ‘ਚ ਟ੍ਰੇਲਰ ਦੇਖਣ ਲਈ ਤਿਰੂਪਤੀ ਪਹੁੰਚੇ ਸਨ। ਇਸ ਦਾ ਟ੍ਰੇਲਰ ਵੀ ਸੋਸ਼ਲ ਮੀਡੀਆ ‘ਤੇ ਰਿਲੀਜ਼ ਕੀਤਾ ਗਿਆ ਹੈ।
ਦਸ ਦਈਏ ਕਿ ਹਰ ਥੀਏਟਰ ‘ਚ ਭਗਵਾਨ ਹਨੂੰਮਾਨ ਲਈ ਵਿਸ਼ੇਸ਼ ਸੀਟ ਰਾਖਵੀਂ ਰੱਖੀ ਜਾਵੇਗੀ। ਅਧਿਕਾਰਤ ਬਿਆਨ ਵਿੱਚ ਲਿਖਿਆ ਗਿਆ ਹੈ, “ਜਿੱਥੇ ਵੀ ਰਾਮਾਇਣ ਦਾ ਪਾਠ ਕੀਤਾ ਜਾਂਦਾ ਹੈ, ਭਗਵਾਨ ਹਨੂੰਮਾਨ ਪ੍ਰਗਟ ਹੁੰਦੇ ਹਨ। ਇਹ ਸਾਡਾ ਵਿਸ਼ਵਾਸ ਹੈ। ਇਸ ਵਿਸ਼ਵਾਸ ਦਾ ਸਨਮਾਨ ਕਰਦੇ ਹੋਏ, ਪ੍ਰਭਾਸ ਸਟਾਰਟਰ ਆਦਿਪੁਰਸ਼ ਦੀ ਸਕ੍ਰੀਨਿੰਗ ਕਰਨ ਵਾਲੇ ਹਰ ਥੀਏਟਰ ਵਿੱਚ ਭਗਵਾਨ ਹਨੂੰਮਾਨ ਲਈ ਇੱਕ ਸੀਟ ਰਾਖਵੀਂ ਰੱਖੀ ਜਾਵੇਗੀ”।