ਨਿਊਜ਼ੀਲੈਂਡ: ਨਿਊਜ਼ੀਲੈਂਡ ਵਿਚ ਅੱਜ ਤੜਕੇ ਸਵੇਰੇ ਭੁਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਦੱਸ ਦੇਈਏ ਕਿ ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.1 ਮਾਪੀ ਗਈ ਹੈ। ਸੰਯੁਕਤ ਰਾਜ ਭੂ-ਵਿਗਿਆਨਕ ਸਰਵੇਖਣ, ਵਿਸ਼ਵ ਵਿੱਚ ਭੂਚਾਲ ਦੀ ਗਤੀਵਿਧੀ ‘ਤੇ ਨਜ਼ਰ ਰੱਖਣ ਵਾਲੀ ਸੰਸਥਾ ਦੇ ਅਨੁਸਾਰ ਨਿਊਜ਼ੀਲੈਂਡ ਦੇ ਕੇਰਮਾਡੇਕ ਟਾਪੂ ‘ਚ 10 ਕਿਲੋਮੀਟਰ ਡੂੰਘਾਈ ਵਿੱਚ ਆਇਆ ਸੀ। ਭੁਚਾਲ ਕਾਰਨ ਹੋਏ ਨੁਕਸਾਨ ਦਾ ਫਿਲਹਾਲ ਪਤਾ ਲਗਾਇਆ ਜਾ ਰਿਹਾ ਹੈ।
Notable quake, preliminary info: M 7.0 – Kermadec Islands region https://t.co/zwWR2PZJfQ
— USGS Earthquakes (@USGS_Quakes) March 16, 2023
ਯੂਐਸਜੀਐਸ ਦੇ ਇੱਕ ਬਿਆਨ ਦੇ ਅਨੁਸਾਰ, ਵੀਰਵਾਰ ਦੀ ਸਵੇਰ ਨੂੰ ਨਿਊਜ਼ੀਲੈਂਡ ਦੇ ਉੱਤਰ ਵਿੱਚ ਕੇਰਮਾਡੇਕ ਟਾਪੂ ਖੇਤਰ ਵਿੱਚ 7.1 ਤੀਬਰਤਾ ਦਾ ਭੂਚਾਲ ਆਇਆ। ਭੂਚਾਲ 10 ਕਿਲੋਮੀਟਰ ਦੀ ਡੂੰਘਾਈ ‘ਤੇ ਸੀ। ਕਿਉਂਕਿ ਭੂਚਾਲ ਸਮੁੰਦਰ ਵਿੱਚ ਆਇਆ ਹੈ, ਮਾਹਿਰਾਂ ਦਾ ਕਹਿਣਾ ਹੈ ਕਿ ਭੂਚਾਲ ਦੇ ਕੇਂਦਰ ਤੋਂ 300 ਕਿਲੋਮੀਟਰ ਦੇ ਘੇਰੇ ਵਿੱਚ ਸੁਨਾਮੀ ਆ ਸਕਦੀ ਹੈ।
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.