ਕੈਨੇਡਾ ਜਾ ਰਹੇ ਜਹਾਜ਼ ‘ਚ 16 ਸਾਲਾ ਨੌਜਵਾਨ ਨੇ ਆਪਣੇ ਪਰਿਵਾਰ ‘ਤੇ ਕੀਤਾ ਹਮਲਾ,ਕਰਵਾਈ ਐਮਰਜੈਂਸੀ ਲੈਂਡਿੰਗ

Rajneet Kaur
2 Min Read

ਨਿਊਜ਼ ਡੈਸਕ: ਕੈਨੇਡਾ ਵਿਚ ਇੱਕ ਉੱਡਦੇ ਜਹਾਜ਼ ‘ਚ ਇਕ ਪਰਿਵਾਰ ਦੀ ਆਪਸ ‘ਚ ਹੀ ਲੜਾਈ ਹੋ ਗਈ। ਜਿਸ ਦਾ ਖਾਮਿਆਜ਼ਾ ਬਾਕੀ ਯਾਤਰੀਆਂ ਨੂੰ ਭੁਗਤਣਾ ਪਿਆ। ਜਿਸ ਕਾਰਨ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਮਿਲੀ ਜਾਣਕਾਰੀ ਅਨੁਸਾਰ ਇਹ ਮਾਮਲਾ 3 ਜਨਵਰੀ ਦਾ  ਹੈ। ਇੱਕ 16 ਸਾਲ ਦਾ ਲੜਕਾ ਫਲਾਈਟ ਦੇ ਅੰਦਰ ਆਪਣੇ ਹੀ ਪਰਿਵਾਰ ਨਾਲ ਲੜਨ ਲੱਗਾ ਅਤੇ ਫਿਰ ਮਾਰਕੁੱਟ ਸ਼ੁਰੂ ਕਰ ਦਿਤੀ। ਲੜਾਈ ਅਤੇ ਹੰਗਾਮੇ ਤੋਂ ਬਾਅਦ ਪਾਇਲਟ ਨੂੰ ਵਿਨੀਪੈਗ ਸ਼ਹਿਰ ‘ਚ ਫਲਾਈਟ ਦੀ ਐਮਰਜੈਂਸੀ ਲੈਂਡਿੰਗ ਕਰਨੀ ਪਈ।

ਪੁਲਿਸ ਨੇ ਦੱਸਿਆ ਕਿ ਇਹ ਘਟਨਾ 3 ਜਨਵਰੀ ਨੂੰ ਵਾਪਰੀ, ਜਦੋਂ ਏਅਰ ਕੈਨੇਡਾ ਦੀ ਫਲਾਈਟ ਨੰਬਰ 137 ਟੋਰਾਂਟੋ ਤੋਂ ਕੈਲਗਰੀ ਜਾ ਰਹੀ ਸੀ।  ਹਮਲਾ ਕਰਨ ਵਾਲਾ ਲੜਕਾ ਕੈਨੇਡਾ ਦੇ ਗ੍ਰੈਂਡ ਪ੍ਰੇਰੀ ਦਾ ਰਹਿਣ ਵਾਲਾ ਹੈ। ਪੁਲਿਸ ਨੇ ਦੱਸਿਆ ਕਿ ਉਸ ਨੂੰ ਹਿਰਾਸਤ ‘ਚ ਲੈ ਕੇ ਮੈਡੀਕਲ ਜਾਂਚ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ।

ਪੁਲਿਸ ਨੇ ਕਿਹਾ ਕਿ ਅਜੇ ਹਮਲੇ ਦਾ ਕਾਰਨ ਸਪਸ਼ਟ ਨਹੀਂ ਹੋਇਆ। ਹਾਲਾਂਕਿ ਜਿਸ ਮੈਂਬਰ ‘ਤੇ ਹਮਲਾ ਕੀਤਾ ਗਿਆ ਸੀ ਉਸ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਕਾਰਨ ਜਹਾਜ਼ ਨੂੰ 3 ਘੰਟੇ ਦੀ ਦੇਰੀ ਹੋਈ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment