H-1B ‘ਵਰਕਫੋਰਸ ਟ੍ਰੇਨਿੰਗ ਪ੍ਰੋਗਰਾਮ’ ‘ਤੇ 15 ਕਰੋੜ ਡਾਲਰ ਖਰਚ ਕਰੇਗਾ ਅਮਰੀਕਾ

TeamGlobalPunjab
2 Min Read

ਵਾਸ਼ਿੰਗਟਨ: ਅਮਰੀਕਾ ਨੇ ਮਹੱਤਵਪੂਰਨ ਖੇਤਰਾਂ ਵਿੱਚ ਮੱਧ ਤੋਂ ਉੱਚ ਯੋਗਤਾ ਵਾਲੇ H-1B ਆਹੁਦਿਆਂ ਲਈ ਸਿਖਲਾਈ ਪ੍ਰੋਗਰਾਮ ਸ਼ੁਰੂ ਕਰਨ ਦਾ ਐਲਾਨ ਕਿੱਤਾ ਹੈ। ਅਮਰੀਕਾ ਨੇ ਕਿਹਾ ਹੈ ਕਿ ਉਹ ਇਸ ‘ਵਨ ਵਰਕ ਫੋਰਸ ਟ੍ਰੇਨਿੰਗ ਪ੍ਰੋਗਰਾਮ’ ‘ਤੇ 15 ਕਰੋੜ ਡਾਲਰ ਖਰਚ ਕਰੇਗਾ। ਇਸ ਵਿੱਚ ਸੂਚਨਾ ਤਕਨੀਕੀ ਖੇਤਰ ਵੀ ਸ਼ਾਮਲ ਹਨ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਭਾਰਤੀ ਪੇਸ਼ੇਵਰ ਕੰਮ ਕਰਦੇ ਹਨ।

H-1B ਗੈਰ ਪਰਵਾਸੀ ਵੀਜ਼ਾ ਹੁੰਦਾ ਹੈ ਜਿਸ ਦੇ ਤਹਿਤ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਤਕਨੀਕੀ ਯੋਗਤਾ ਵਾਲੇ ਅਹੁਦਿਆਂ ਤੇ ਵਿਦੇਸ਼ੀ ਪੇਸ਼ੇਵਰਾਂ ਨੂੰ ਨਿਯੁਕਤ ਕਰਨ ਦੀ ਆਗਿਆ ਮਿਲਦੀ ਹੈ। ਇਸ ਵੀਜ਼ੇ ਦੇ ਜ਼ਰੀਏ ਤਕਨੀਕੀ ਖੇਤਰ ਦੀਆਂ ਕੰਪਨੀਆਂ ਹਰ ਸਾਲ ਭਾਰਤ ਅਤੇ ਚੀਨ ਵਰਗੇ ਦੇਸ਼ਾਂ ਤੋਂ ਹਜ਼ਾਰਾਂ ਕਰਮਚਾਰੀਆਂ ਦੀ ਨਿਯੁਕਤੀ ਕਰਦੀਆਂ ਹਨ।

ਕਿਰਤ ਵਿਭਾਗ ਨੇ ਕਿਹਾ ਕਿ ਮੁੱਖ ਰੂਪ ਨਾਲ ਸੂਚਨਾ ਤਕਨੀਕੀ ਜਾਂ ਆਈਟੀ, ਸਾਈਬਰ ਸੁਰੱਖਿਆ, ਟਰਾਂਸਪੋਰਟ ਵਰਗੇ ਖੇਤਰਾਂ ਵਿੱਚ H-1B ਵੀਜ਼ਾ ਵਰਕ ਫੋਰਸ ਟ੍ਰੇਨਿੰਗ ਪ੍ਰੋਗਰਾਮ ਦਾ ਇਸਤੇਮਾਲ ਕੀਤਾ ਜਾਵੇਗਾ ਅਤੇ ਮੌਜੂਦਾ ਕਰਮਚਾਰੀਆਂ ਦੇ ਨਾਲ ਨਵੀਂ ਪੀੜ੍ਹੀ ਦੇ ਕਰਮਚਾਰੀਆਂ ਨੂੰ ਵੀ ਸਿਖਲਾਈ ਦਿੱਤੀ ਜਾਵੇਗੀ ਜਿਸ ਦੇ ਨਾਲ ਭਵਿੱਖ ਲਈ ਵਰਕ ਫੋਰਸ ਤਿਆਰ ਕੀਤੀ ਜਾ ਸਕੇ।

ਵਿਭਾਗ ਨੇ ਕਿਹਾ ਕਿ ਕੋਰੋਨਾ ਵਾਇਰਸ ਮਹਾਂਮਾਰੀ ਕਾਰਨ ਸਿਰਫ ਮਿਹਨਤ ਕਿਰਤ ਰੁੱਕਿਆ ਹੋਇਆ ਹੈ ਸਗੋਂ ਇਸ ਦੇ ਚੱਲਦੇ ਕਈ ਸਿੱਖਿਆ ਅਤੇ ਸਿਖਲਾਈ ਦੇਣ ਵਾਲੀਆਂ ਕੰਪਨੀਆਂ ਨੂੰ ਸੋਚਣਾ ਪੈ ਰਿਹਾ ਹੈ ਕਿ ਉਹ ਆਪਣੇ ਕਰਮਚਾਰੀਆਂ ਨੂੰ ਕਿਵੇਂ ਟਰੇਨਿੰਗ ਦੇਣ।

Share This Article
Leave a Comment