ਨਵੀਂ ਦਿੱਲੀ: ਸੰਸਦ ਵਿੱਚ ਜ਼ਰੂਰੀ ਵਸਤਾਂ ਬਿੱਲ ਪਾਸ ਹੋ ਗਿਆ ਹੈ। ਬਿੱਲ ਪਾਸ ਹੋਣ ਤੋਂ ਬਾਅਦ ਹੁਣ ਆਲੂ, ਪਿਆਜ਼, ਅਨਾਜ, ਤੇਲ ਵਰਗੀਆਂ ਚੀਜ਼ਾਂ ਜ਼ਰੂਰੀ ਵਸਤਾਂ ਦੀ ਸ਼੍ਰੇਣੀ ਵਿੱਚ ਨਹੀਂ ਹੋਣਗੀਆਂ।
ਅਸਲ ‘ਚ ਲੋਕ ਸਭਾ ਨੇ 15 ਸਤੰਬਰ ਨੂੰ ਜ਼ਰੂਰੀ ਵਸਤਾਂ ਬਿੱਲ 2020 ਨੂੰ ਮਨਜ਼ੂਰੀ ਮਿਲੀ ਸੀ ਹੁਣ ਇਹ ਰਾਜ ਸਭਾ ਤੋਂ ਵੀ ਪਾਸ ਹੋ ਗਿਆ ਹੈ।
ਜ਼ਰੂਰੀ ਵਸਤਾਂ ਬਿੱਲ ਵਿਚ ਬਦਲਾਅ ਨਾਲ ਅਨਾਜ, ਖਾਦ, ਤੇਲ, ਤਿਲ, ਦਾਲਾਂ, ਪਿਆਜ਼ ਅਤੇ ਆਲੂ ਸਣੇ ਖੇਤੀਬਾੜੀ ਖਾਦ ਸਮੱਗਰੀ ਐਕਟ ਤੋਂ ਬਾਹਰ ਹੋ ਗਈਆਂ ਹਨ।
ਇਸ ਦਾ ਮਤਲਬ ਸਾਫ ਹੈ ਕਿ ਇਨ੍ਹਾਂ ਸਾਰੀ ਖੇਤੀਬਾੜੀ ਖਾਦ ਸਮੱਗਰੀ ‘ਤੇ ਸਰਕਾਰ ਦਾ ਕੋਈ ਕਾਬੂ ਨਹੀਂ ਰਹੇਗਾ ਅਤੇ ਕਿਸਾਨ ਆਪਣੇ ਹਿਸਾਬ ਨਾਲ ਮੁੱਲ ਤੈਅ ਕਰ ਵਿਕਰੀ ਕਰ ਸਕਣਗੇ। ਹਾਲਾਂਕਿ ਸਰਕਾਰ ਸਮੇਂ-ਸਮੇਂ ਤੇ ਇਸ ਦੀ ਸਮਿਖਿਆ ਕਰਦੀ ਰਹੇਗੀ ਜ਼ਰੂਰਤ ਪੈਣ ਤੇ ਨਿਯਮਾਂ ਨੂੰ ਸਖਤ ਕੀਤਾ ਜਾ ਸਕਦਾ ਹੈ।