ਸ੍ਰੀ ਮੁਕਤਸਰ ਸਾਹਿਬ: ਬਾਦਲ ਦੀ ਰਿਹਾਇਸ਼ ਅੱਗੇ ਦਿੱਤੇ ਜਾ ਰਹੇ ਧਰਨੇ ਦੌਰਾਨ ਜ਼ਹਿਰ ਨਿਗਲਣ ਵਾਲੇ 65 ਸਾਲਾ ਕਿਸਾਨ ਪ੍ਰੀਤਮ ਸਿੰਘ ਨੇ ਹਸਪਤਾਲ ‘ਚ ਇਲਾਜ ਦੌਰਾਨ ਦਮ ਤੋੜ ਦਿੱਤਾ। ਕਿਸਾਨ ਪ੍ਰੀਤਮ ਸਿੰਘ ਮਾਨਸਾ ਜ਼ਿਲ੍ਹੇ ਵਿਚਲੇ ਪਿੰਡ ਅੱਕਾਵਾਲੀ ਦੇ ਰਹਿਣ ਵਾਲੇ ਸਨ।
ਦੱਸਣਯੋਗ ਹੈ ਪ੍ਰੀਤਮ ਸਿੰਘ ਕਾਫੀ ਦਿਨਾਂ ਤੋਂ ਕਿਸਾਨਾਂ ਦੇ ਨਾਲ ਧਰਨੇ ‘ਤੇ ਸੀ ਤੇ ਬੀਤੇ ਦਿਨੀਂ ਉਨ੍ਹਾਂ ਨੇ ਜ਼ਹਿਰੀਲੀ ਚੀਜ਼ ਖਾ ਲਈ। ਉਨ੍ਹਾਂ ਨੂੰ ਬਾਦਲ ਪਿੰਡ ਦੇ ਸਰਕਾਰੀ ਹਸਪਤਾਲ ‘ਚ ਭਰਤੀ ਕਰਵਾਇਆ ਗਿਆ, ਜਿੱਥੇ ਉਨ੍ਹਾਂ ਦੀ ਨਾਜ਼ੁਕ ਹਾਲਤ ਨੂੰ ਦੇਖਦਿਆਂ ਬਠਿੰਡਾ ਰੈਫਰ ਕਰ ਦਿੱਤਾ ਗਿਆ ਸੀ।
ਮੈਕਸ ਹਸਪਤਾਲ ਬਠਿੰਡਾ ‘ਚ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਕਿਸਾਨ ਪ੍ਰੀਤਮ ਸਿੰਘ ਤਿੰਨ ਭਰਾ ਹਨ ਤੇ 6 ਏਕੜ ਜ਼ਮੀਨ ਨਾਲ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਸਨ। ਉੱਥੇ ਹੀ ਕਿਸਾਨ ਯੂਨੀਅਨ ਕਿਸਾਨ ਪ੍ਰੀਤਮ ਸਿੰਘ ਦੀ ਮੌਤ ਦਾ ਜ਼ਿੰਮੇਵਾਰ ਕੇਂਦਰ ਸਰਕਾਰ ਨੂੰ ਠਹਿਰਾ ਰਹੀ ਹੈ।