ਨਵੀਂ ਦਿੱਲੀ: ਭਾਰਤ ਸਣੇ ਦੁਨੀਆਭਰ ਦੇ 180 ਤੋਂ ਜ਼ਿਆਦਾ ਦੇਸ਼ ਕੋਰੋਨਾਵਾਇਰਸ ਦੀ ਲਪੇਟ ਵਿੱਚ ਹਨ। ਹੁਣ ਤੱਕ 2.87 ਕਰੋੜ ਤੋਂ ਜ਼ਿਆਦਾ ਲੋਕ ਇਸ ਵਾਇਰਸ ਨਾਲ ਸੰਕਰਮਿਤ ਹੋ ਚੁੱਕੇ ਹਨ। ਕੋਰੋਨਾ 9.20 ਲੱਖ ਤੋਂ ਜ਼ਿਆਦਾ ਮਰੀਜ਼ਾਂ ਦੀ ਜਾਨ ਲੈ ਚੁੱਕਿਆ ਹੈ। ਭਾਰਤ ਵਿੱਚ ਵੀ ਹਰ ਰੋਜ਼ ਤੇਜੀ ਨਾਲ COVID-19 ਦੇ ਮਾਮਲੇ ਵੱਧ ਰਹੇ ਹਨ। ਸਿਹਤ ਮੰਤਰਾਲੇ ਵਲੋਂ ਐਤਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਕੋਰੋਨਾ ਸੰਕਰਮਿਤਾਂ ਦੀ ਗਿਣਤੀ 47,54,356 ਹੋ ਗਈ ਹੈ। ਪਿਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 94,372 ਨਵੇਂ ਮਾਮਲੇ ਸਾਹਮਣੇ ਆਏ ਹਨ।
ਇਸ ਦੌਰਾਨ ਦੇਸ਼ ਵਿੱਚ 1114 ਕੋਰੋਨਾ ਸੰਕਰਮਿਤਾਂ ਦੀ ਮੌਤ ਵੀ ਹੋਈ ਹੈ। 37,02,595 ਮਰੀਜ਼ ਠੀਕ ਹੋ ਚੁੱਕੇ ਹਨ ਅਤੇ ਹੁਣ ਤੱਕ 78,586 ਲੋਕਾਂ ਦੀ ਜਾਨ ਗਈ ਹੈ। ਰਿਕਵਰੀ ਰੇਟ ਦੀ ਗੱਲ ਕਰੀਏ ਤਾਂ ਇਹ ਮਾਮੂਲੀ ਵਾਧੇ ਤੋਂ ਬਾਅਦ 77.87 ਫ਼ੀਸਦੀ ‘ਤੇ ਪਹੁੰਚ ਗਿਆ ਹੈ। ਪਾਜ਼ਿਟਿਵਿਟੀ ਰੇਟ 8.80 ਫ਼ੀਸਦੀ ਹੈ।
📍#COVID19 India Tracker
(As on 13 September, 2020, 08:00 AM)
➡️Confirmed cases: 47,54,356
➡️Recovered: 37,02,595 (77.9%)👍
➡️Active cases: 9,73,175 (20.5%)
➡️Deaths: 78,586 (1.7%)#IndiaFightsCorona#IndiaWillWin#StaySafe
Via @MoHFW_INDIA pic.twitter.com/Et6JVAGkXu
— #IndiaFightsCorona (@COVIDNewsByMIB) September 13, 2020
12 ਸਤੰਬਰ ਨੂੰ 10,71,702 ਕੋਰੋਨਾ ਸੈਂਪਲ ਟੈਸਟ ਲਏ ਗਏ, ਹੁਣ ਤੱਕ ਕੁੱਲ 5,62,60,928 ਸੈਂਪਲ ਟੈਸਟ ਕੀਤੇ ਜਾ ਚੁੱਕੇ ਹਨ। ਦੇਸ਼ ਦੇ ਲਗਭਗ ਸਾਰੇ ਰਾਜਾਂ ਤੋਂ ਕੋਰੋਨਾ ਮਰੀਜ਼ ਸਾਹਮਣੇ ਆ ਰਹੇ ਹਨ। ਕਈ ਰਾਜ ਅਜਿਹੇ ਵੀ ਹਨ, ਜੋ ਇਸ ਮਹਾਮਾਰੀ ਤੋਂ ਆਜ਼ਾਦ ਹੋ ਚੁੱਕੇ ਸਨ ਪਰ ਪਰਵਾਸੀਆਂ ਦੇ ਰਾਜ ਵਿੱਚ ਦਾਖਲ ਹੋਣ ਨਾਲ ਉਹ ਫਿਰ ਤੋਂ ਇਸ ਸੰਕਰਮਣ ਦੀ ਜਦ ਵਿੱਚ ਆ ਗਏ।