ਨਵੀਂ ਦਿੱਲੀ: ਸਾਬਕਾ ਡੀਜੀਪੀ ਸੁਮੇਧ ਸੈਣੀ ਦੀਆਂ ਮੁਸ਼ਕਲਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਹ ਨਵੀਆਂ ਮੁਸ਼ਕਲਾਂ 26 ਸਾਲ ਪੁਰਾਣੇ ਅਗਵਾ ਅਤੇ ਲਾਪਤਾ ਕਰਨ ਦੇ ਮਾਮਲੇ ਨਾਲ ਜੁੜੀਆਂ ਹਨ। 1994 ‘ਚ ਅਗਵਾ ਅਤੇ ਲਾਪਤਾ ਮਾਮਲਾ CBI ਦੀ ਵਿਸ਼ੇਸ਼ ਅਦਾਲਤ ਅੱਗੇ ਦਿੱਲੀ ਵਿੱਚ ਵੀਰਵਾਰ ਨੂੰ ਵਿਚਾਰ ਅਧੀਨ ਹੈ। ਸੁਮੇਧ ਸੈਣੀ ਕੋਲ ਵਿਕਲਪ ਹਨ ਕਿ ਉਹ ਜਾਂ ਤਾਂ ਸੁਪਰੀਮ ਕੋਰਟ ਜਾ ਸਕਦੇ ਹਨ ਜਾਂ ਫਿਰ ਅਦਾਲਤ ਦੀ ਸੁਣਵਾਈ ਵਿੱਚ ਹਾਜ਼ਰ ਹੋ ਸਕਦੇ ਹਨ ਜਾਂ ਪੁਲਿਸ ਨੂੰ ਸਮਰਪਣ ਕਰ ਸਕਦੇ ਹਨ।
ਸੁਮੇਧ ਸੈਣੀ ਦਿੱਲੀ ਵਿੱਚ ਤਿੰਨ ਹੋਰਨਾਂ ਨਾਲ ਮਿਲ ਕੇ ਅਗਵਾ ਕਰਨ ਦੇ ਦੋਸ਼ ਵਿੱਚ ਅਪਰਾਧਿਕ ਕੇਸ ਦਾ ਸਾਹਮਣਾ ਕਰ ਰਹੇ ਹਨ। ਸੀਬੀਆਈ ਪਹਿਲਾਂ ਹੀ ਅਰਜ਼ੀ ਦਾਇਰ ਕਰ ਚੁੱਕੀ ਹੈ ਕਿ ਸੈਣੀ ਨੂੰ ਦਿੱਤੀ ਗਈ ਨਿੱਜੀ ਪੇਸ਼ਕਾਰੀ ਤੋਂ ਛੋਟ ਨੂੰ ਰੱਦ ਕੀਤਾ ਜਾਵੇ। ਇਸ ਮੁੱਦੇ ‘ਤੇ ਵਿਸ਼ੇਸ਼ ਜੱਜ ਸੰਜੀਵ ਅਗਰਵਾਲ ਵੱਲੋਂ ਵੀਰਵਾਰ ਨੂੰ ਸੀਬੀਆਈ ਦੀ ਪਟੀਸ਼ਨ ‘ਤੇ ਸੁਣਵਾਈ ਕਰਨ ਦੀ ਸੰਭਾਵਨਾ ਹੈ।
ਸੁਮੇਧ ਸਿੰਘ ਸੈਣੀ ਅਤੇ ਹੋਰਨਾਂ ਖ਼ਿਲਾਫ਼ ਸੀਬੀਆਈ ਨੇ ਇਹ ਕੇਸ ਪੰਜਾਬ ਹਰਿਆਣਾ ਹਾਈਕੋਰਟ ਦੇ ਆਦੇਸ਼ਾਂ ‘ਤੇ 24 ਮਾਰਚ 1994 ਨੂੰ ਦਰਜ ਕੀਤਾ ਸੀ।