ਨਵੀਂ ਦਿੱਲੀ: ਰਾਸ਼ਟਰਪਤੀ ਭਵਨ ‘ਚ ਤਾਇਨਾਤ ਫੌਜ ਦੇ 40 ਸਾਲਾ ਜਵਾਨ ਨੇ ਗੋਰਖਾ ਰਾਈਫਲਸ ਦੇ ਬੈਰਕ ਵਿੱਚ ਪੱਖੇ ਨਾਲ ਲਟਕ ਕੇ ਬੁੱਧਵਾਰ ਤੜਕੇ ਖੁਦਕੁਸ਼ੀ ਕਰ ਲਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਹਿਚਾਣ ਤੇਕ ਬਹਾਦੁਰ ਥਾਪਾ ਵਜੋਂ ਵਿੱਚ ਕੀਤੀ ਗਈ ਹੈ, ਜੋ ਨੇਪਾਲ ਦਾ ਰਹਿਣ ਵਾਲਾ ਸੀ। ਉੱਥੇ ਹੀ, ਇਸ ਘਟਨਾ ਦੀ ਸੂਚਨਾ ਸਾਉਥ ਐਵੇਨਿਊ ਪੁਲਿਸ ਥਾਣੇ ਨੂੰ ਸਵੇਰੇ ਲਗਭਗ ਚਾਰ ਵਜੇ ਮਿਲੀ।
ਪੁਲਿਸ ਤੋਂ ਇਲਾਵਾ ਡਿਪਟੀ ਕਮਿਸ਼ਨਰ ਦੀਪਕ ਯਾਦਵ ਨੇ ਦੱਸਿਆ ਕਿ ਜਵਾਨ ਦਾ ਮ੍ਰਿਤ ਸਰੀਰ ਗੋਰਖਾ ਰਾਈਫਲਸ ਦੇ ਬੈਰਕ ਵਿੱਚ ਪੱਖੇ ਨਾਲ ਲਟਕਿਆ ਮਿਲਿਆ ਹੈ, ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੇਕ ਬਹਾਦੁਰ ਦੇ ਇੱਕ ਸਹਿਕਰਮੀ ਨੇ ਮ੍ਰਿਤਕ ਨੂੰ ਦੇਰ ਰਾਤ ਲਗਭਗ ਸਾਢੇ ਤਿੰਨ ਵਜੇ ਪੱਖੇ ਨਾਲ ਲਟਕਿਆ ਵੇਖਿਆ ਅਤੇ ਉਸ ਨੇ ਇਸ ਵਾਰੇ ਜਾਣਕਾਰੀ ਦਿੱਤੀ।
ਬਹਾਦਰ ਨੂੰ ਦਿੱਲੀ ਛਾਉਣੀ ਦੇ ਬੇਸ ਹਸਪਤਾਲ ਲਜਾਇਆ ਗਿਆ, ਜਿੱਥੇ ਉਸ ਨੂੰ ਮ੍ਰਿਤ ਐਲਾਨ ਦਿੱਤਾ ਗਿਆ। ਇੱਕ ਉੱਚ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਜਵਾਨ ਨੂੰ ਪਿੱਠ ਦੇ ਹੇਠਲੇ ਹਿੱਸੇ ਵਿੱਚ ਤੇਜ ਦਰਦ ਅਤੇ ਬਹੁਤ ਜ਼ਿਆਦਾ ਉੱਚ ਰਕਤਚਾਪ ਦੀ ਸ਼ਿਕਾਇਤ ਸੀ।