ਜੰਮੂ-ਕਸ਼ਮੀਰ ਦੇ ਭਾਸ਼ਾ ਬਿੱਲ ‘ਚੋਂ ਪੰਜਾਬੀ ਭਾਸ਼ਾ ਨੂੰ ਕਿਨਾਰਾ ਕੀਤੇ ਜਾਣ ‘ਤੇ ਦੇਖੋ ਕੀ ਬੋਲੇ ਬੱਬੂ ਮਾਨ…

TeamGlobalPunjab
2 Min Read

ਚੰਡੀਗੜ੍ਹ : ਜੰਮੂ-ਕਸ਼ਮੀਰ ਦੇ ਅਧਿਕਾਰਿਤ ਭਾਸ਼ਾ ਬਿੱਲ ‘ਚੋਂ ਪੰਜਾਬੀ ਭਾਸ਼ਾ ਨੂੰ ਕਿਨਾਰਾ ਕੀਤੇ ਜਾਣ ਦਾ ਪੰਜਾਬ ਅਤੇ ਪੰਜਾਬੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਗੱਲ ਨੂੰ ਲੈ ਕੇ ਬਹੁਤ ਸਾਰੇ ਪੰਜਾਬੀ ਕਲਾਕਾਰ ਵੀ ਅੱਗੇ ਆ ਰਹੇ ਹਨ। ਇਸ ‘ਤੇ ਹੁਣ ਪੰਜਾਬ ਦੇ ਮਸ਼ਹੂਰ ਗਾਇਕ ਖੰਟ ਵਾਲਾ ਮਾਨ ਯਾਨੀ ਬੱਬੂ ਮਾਨ ਨੇ ਵੀ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਗਾਇਕ ਬੱਬੂ ਮਾਨ ਨੇ ਪੰਜਾਬੀ ਭਾਸ਼ਾ ਪ੍ਰਤੀ ਆਪਣਾ ਪਿਆਰ ਜ਼ਾਹਿਰ ਕਰਦਿਆਂ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਇਸ ਪੋਸਟ ਨੂੰ ਸਾਂਝਾ ਕਰਦਿਆਂ ਬੱਬੂ ਮਾਨ ਨੇ ਕੈਪਸ਼ਨ ‘ਚ ਲਿਖਿਆ ਹੈ, ‘ਪੰਜਾਬੀ ਮਾਂ ਬੋਲੀ ਜ਼ਿੰਦਾਬਾਦ…!!!!! ਪੰਜਾਬ ਪੰਜਾਬੀਅਤ ਜ਼ਿੰਦਾਬਾਦ….!!!

ਤੇਰਾ ਮਾਨ ਗਰੀਬ ਜਿਹਾ ਇਸ ਲਿੱਪੀ ਦਾ ਦਿੱਤਾ ਖਾਵੇ।’ ਉਨ੍ਹਾਂ ਨੇ ਆਪਣੀ ਕਲਮ ‘ਚੋਂ ਨਿਕਲੇ ਬੋਲਾਂ ਨੂੰ ਇੱਕ ਪੋਸਟਰ ‘ਤੇ ਲਿਖ ਕੇ ਸਾਂਝਾ ਕੀਤਾ ਹੈ।

https://www.instagram.com/p/CE1fqsXA78B/?utm_source=ig_web_copy_link

ਗਾਇਕ ਬੱਬੂ ਮਾਨ ਨੇ ਲਿਖਿਆ – ‘ਜਿੰਨੀਆਂ ਕੁਰਬਾਨੀਆਂ ਪੰਜਾਬੀਆਂ ਨੇ ਇਸ ਵਤਨ ਲਈ ਕੀਤੀਆਂ, ਉਸ ਦੀ ਮਿਸਾਲ ਕਿਤੇ ਨਹੀਂ ਮਿਲਦੀ। ਦੁਨੀਆ ਦੀ ਅਜਿੱਤ ਕੌਮ ਅਫਗਾਨੀਆਂ ਦਾ ਲੱਕ ਤੋੜ ਕੇ ਘਰ ਬਿਠਾਉਣ ਵਾਲੇ ਵੀ ਪੰਜਾਬੀ ਸਨ। ਸੰਸਾਰ ਯੁੱਧ ‘ਚ ਆਪਣੀਆਂ ਜਾਨਾਂ ਦੇ ਕੇ ਲੱਖਾਂ ਜਾਨਾਂ ਬਚਾਉਣ ਵਾਲੇ ਸਿੱਖ ਫੌਜੀਆਂ ਦੀ ਦੇਣ ਪੂਰੀ ਦੁਨੀਆ ਨਹੀਂ ਦੇ ਸਕਦੀ। ਉਸ ਲਿਹਾਜ਼ ਨਾਲ ਪੰਜਾਬੀ ਮਾਂ ਬੋਲੀ ਇਕੱਲੇ ਜੰਮੂ ਕਸ਼ਮੀਰ ‘ਚ ਨਹੀਂ ਸਗੋਂ ਵਤਨ ਦੇ ਹਰ ਸਕੂਲ ‘ਚ ਪੰਜਾਬੀ ਪੜਾਉਣੀ ਚਾਹੀਦੀ ਹੈ। ਪੰਜਾਬ ਦੇ ਹਰ ਕਾਨਵੈਂਟ ਸਕੂਲ ‘ਚ ਪੰਜਾਬੀ ਲਾਜ਼ਮੀ ਹੋਣੀ ਚਾਹੀਦੀ ਹੈ। ਜਿਹੜੇ ਸਾਡੇ ਚੁਣੇ ਹੋਏ ਨੁਮਾਇੰਦੇ ਹਨ, ਉਨ੍ਹਾਂ ਨੂੰ ਵਿਦੇਸ਼ਾਂ ‘ਚ ਜਾ ਕੇ, ਜਿਥੇ ਸਿੱਖ ਫੌਜੀਆਂ ਨੇ ਦਲੇਰੀ ਦਿਖਾਈ ਹੈ, ਪੰਜਾਬੀ ਦੀਆਂ ਕਿਤਾਬਾਂ ਲਵਾਉਣੀਆਂ ਚਾਹੀਦੀਆਂ ਹਨ ਤਾਂ ਕਿ ਪੂਰੀ ਦੁਨੀਆ ਨੂੰ ਪਤਾ ਲੱਗੇ ਕੌਣ ਹਨ ਪੰਜਾਬੀ, ਕੌਣ ਹਨ ਸਿੱਖ…ਬਾਇਮਾਨ।’

ਉਨ੍ਹਾਂ ਦੀ ਇਸ ਪੋਸਟ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਖੂਬ ਪਸੰਦ ਵੀ ਕੀਤਾ ਜਾ ਰਿਹਾ ਹੈ।

Share This Article
Leave a Comment