ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਈਡੀ ਦੀ ਐਂਟਰੀ ‘ਤੇ ਭੱਖੀ ਸਿਆਸਤ, ‘ਆਪ’ ਨੇ ਨਿਗਰਾਨੀ ਹੇਠ ਜਾਂਚ ਦੀ ਕੀਤੀ ਮੰਗ

TeamGlobalPunjab
1 Min Read

ਚੰਡੀਗੜ੍ਹ : ਜ਼ਹਿਰੀਲੀ ਸ਼ਰਾਬ ਹੱਤਿਆਕਾਂਡ ਮਾਮਲੇ ਵਿੱਚ ਈਡੀ ਦੀ ਐਂਟਰੀ ਤੇ ਸਿਆਸਤ ਇੱਕ ਵਾਰ ਮੁੜ ਤੋਂ ਭੱਖ ਗਈ ਹੈ। ਆਮ ਆਦਮੀ ਪਾਰਟੀ ਨੇ ਮੰਗ ਕੀਤੀ ਹੈ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਜਾ ਰਹੀ ਜਾਂਚ ਹਾਈਕੋਰਟ ਦੇ ਸੀਟਿੰਗ ਜੱਜ ਦੀ ਨਿਗਰਾਨੀ ਹੇਠ ਹੋਵੇ। ਵਿਰੋਧੀ ਧਿਰ ਦੇ ਲੀਡਰ ਹਰਪਾਲ ਚੀਮਾ ਨੇ ਕਿਹਾ ਕਿ ਈਡੀ ਵੱਲੋਂ ਕੀਤੀ ਜਾ ਰਹੀ ਜਾਂਚ ਇਕ ਸਮਾਂ ਬੱਧ ਤਰੀਕੇ ਨਾਲ ਹੋਵੇ ਤਾਂ ਜੋ ਪੰਜਾਬ ਦੇ ਲੋਕਾਂ ਨੂੰ ਸਮੇਂ ਸਿਰ ਇਨਸਾਫ ਮਿਲ ਸਕੇ।

ਇਸ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਿਹਾ ਸੀ ਈਡੀ ਦੀ ਜਾਂਚ ਇੱਕ ਸਿਆਸਤ ਤੋਂ ਪ੍ਰੇਰਿਤ ਹੈ। ਜਿਵੇਂ ਪਹਿਲਾਂ ਬੇਅਦਬੀ ਮਾਮਲੇ ਵਿੱਚ ਕੇਂਦਰ ਦੀ ਏਜੰਸੀ(ਸੀਬੀਆਈ) ਨੇ ਕੋਈ ਹੱਲ ਨਹੀਂ ਕੱਢਿਆ, ਉਸੇ ਤਰ੍ਹਾਂ ਈਡੀ ਦੀ ਜਾਂਚ ਵੀ ਸ਼ੱਕ ਦੇ ਆਧਾਰ ‘ਤੇ ਹੈ। ਇਸ ਦੇ ਨਾਲ ਹੀ ਜਾਖੜ ਨੇ ਕਿਹਾ ਕਿ ਈਡੀ ਪਹਿਲਾਂ ਚਿੱਟੇ ਦੇ ਮਗਰਮੱਛਾਂ ਨੂੰ ਹੱਥ ਪਾਵੇ, ਜਿਨ੍ਹਾਂ ਦੀ ਸਰਕਾਰ ਸਮੇਂ ਚਿੱਟੇ ਦੀ ਸਪਲਾਈ ਵਧੀ ਸੀ।

ਇਸ ਦੇ ਜਵਾਬ ਵਜੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਸੀ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਉਨ੍ਹਾਂ ਦੇ ਕਾਰਜਕਾਲ ਦੌਰਾਨ ਵੀ ਦਰੁਸਤ ਕਾਰਵਾਈ ਕੀਤੀ ਸੀ ਪਰ ਹੁਣ ਸੁਨੀਲ ਜਾਖੜ ਕਿਉਂ ਡਰ ਰਹੇ ਹਨ।

Share This Article
Leave a Comment