ਚੰਡੀਗੜ੍ਹ: ਕੋਰੋਨਾ ਵਾਇਰਸ ਨਾਲ ਪੰਜਾਬ ਦੀ ਸਥਿਤੀ ਕਾਫੀ ਵਿਗੜਦੀ ਜਾ ਰਹੀ ਹੈ। ਪਿਛਲੇ 72 ਘੰਟਿਆਂ ਵਿੱਚ 238 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਅੰਕੜਿਆਂ ਦੇ ਨਾਲ ਹੁਣ ਪੰਜਾਬ ਦਾ ਡੈੱਥ ਰੇਟ ਵੀ ਦੇਸ਼ ਵਿੱਚ ਤੀਸਰੇ ਨੰਬਰ ‘ਤੇ ਪਹੁੰਚ ਚੁੱਕਿਆ ਹੈ।
ਕੋਰੋਨਾ ਵਾਇਰਸ ਨਾਲ ਮਰਨ ਵਾਲਿਆਂ ਦਾ ਅੰਕੜਾ ਪੰਜਾਬ ਵਿੱਚ 2.9 ਫ਼ੀਸਦ ਤੱਕ ਵਧ ਗਿਆ ਹੈ। ਇਸ ਦਰ ਨਾਲ ਪੰਜਾਬ ਦੇਸ਼ ਵਿੱਚ ਤੀਸਰੇ ਨੰਬਰ ‘ਤੇ ਪਹੁੰਚਿਆ ਹੈ। ਜਦਕਿ ਪਹਿਲੇ ਨੰਬਰ ਤੇ ਗੁਜਰਾਤ ਹੈ, ਜਿਸ ਦੀ ਮੌਤ ਦਰ 3.1 ਹੈ ਅਤੇ ਮਹਾਰਾਸ਼ਟਰ ਦੂਸਰੇ ਨੰਬਰ ‘ਤੇ ਜਿਸ ਦੀ ਡੈੱਟ ਰੇਟ 3.0 ਹੈ।
ਜਿਸ ਹਿਸਾਬ ਦੇ ਨਾਲ ਪੰਜਾਬ ਵਿੱਚ ਕੋਰੋਨਾ ਪੀੜਤਾਂ ਦੀ ਗਿਣਤੀ ਅਤੇ ਮਰਨ ਵਾਲਿਆਂ ਦੀ ਸੰਖਿਆ ਵਿੱਚ ਵਾਧਾ ਹੋ ਰਿਹਾ ਹੈ, ਉਸ ਨੂੰ ਦੇਖਦੇ ਹੋਏ ਮਾਹਰ ਖ਼ਦਸ਼ਾ ਜ਼ਾਹਰ ਕਰ ਰਹੇ ਹਨ ਕਿ ਆਉਣ ਵਾਲੇ ਦਿਨਾਂ ਵਿੱਚ ਪੰਜਾਬ, ਗੁਜਰਾਤ ਅਤੇ ਮਹਾਰਾਸ਼ਟਰ ਦਾ ਰਿਕਾਰਡ ਵੀ ਤੋੜ ਸਕਦਾ ਹੈ। ਪੰਜਾਬ ਵਿੱਚ ਇਸ ਸਮੇਂ ਕੁੱਲ 58,515 ਕੇਸ ਹਨ ਅਤੇ 1690 ਲੋਕਾਂ ਦੀ ਮੌਤ ਹੋ ਚੁੱਕੀ ਹੈ ।
Recovery | Case | |||||
State | Total | Cured | Death | Active | Fatality | |
Rate | Rate | |||||
Maharashtra | 843,844 | 612,484 | 25,586 | 205,774 | 73% | 3.0% |
Andhra Pradesh | 465,730 | 357,829 | 4,200 | 103,701 | 77% | 0.9% |
Tamil Nadu | 445,851 | 386,173 | 7,608 | 52,070 | 87% | 1.7% |
Karnataka | 370,206 | 268,035 | 6,054 | 96,117 | 72% | 1.6% |
Uttar Pradesh | 247,101 | 185,812 | 3,691 | 57,598 | 75% | 1.5% |
Delhi | 182,306 | 160,114 | 4,500 | 17,692 | 88% | 2.5% |
West Bengal | 171,681 | 144,248 | 3,394 | 24,039 | 84% | 2.0% |
Bihar | 142,156 | 124,976 | 728 | 16,452 | 88% | 0.5% |
Telangana | 133,406 | 100,013 | 856 | 32,537 | 75% | 0.6% |
Assam | 115,280 | 88,727 | 323 | 26,230 | 77% | 0.3% |
Odisha | 113,411 | 87,351 | 575 | 25,485 | 77% | 0.5% |
Gujarat | 100,375 | 81,280 | 3,062 | 16,033 | 81% | 3.1% |
Rajasthan | 86,227 | 71,220 | 1,095 | 13,912 | 83% | 1.3% |
Kerala | 79,626 | 57,728 | 316 | 21,582 | 72% | 0.4% |
Haryana | 70,099 | 55,889 | 740 | 13,470 | 80% | 1.1% |
Madhya Pradesh | 68,586 | 52,215 | 1,483 | 14,888 | 76% | 2.2% |
Punjab | 58,515 | 41,271 | 1,690 | 15,554 | 71% | 2.9% |
Jharkhand | 44,862 | 29,747 | 438 | 14,677 | 66% | 1.0% |
Other | 230,197 | 155,192 | 2,629 | 72,376 | 67% | 1.1% |
Total India | 3,924,597 | 3,030,557 | 68,530 | 825,510 | 77% | 1.7% |