ਫਿਰੋਜ਼ਪੁਰ: ਫਿਰੋਜ਼ਪੁਰ ਕਾਊਂਟਰ ਇੰਟੈਲੀਜੈਂਸ ਦੀ ਟੀਮ ਨੇ ਅੱਜ ਨਾਮਵਰ ਗੈਂਗਸਟਰ ਅਸ਼ੀਸ ਚੋਪੜਾ ਨੂੰ ਹਰਿਆਣਾ ਦੇ ਯਮੁਨਾਨਗਰ ਤੋਂ ਗ੍ਰਿਫ਼ਤਾਰ ਕਰ ਲਿਆ ਹੈ। ਤੁਹਾਨੂੰ ਦੱਸ ਦਈਏ ਕਿ ਗੈਂਗਸਟਰ ਅਸ਼ੀਸ ਚੋਪੜਾ ਦਾ 302 ਅਤੇ ਕਈ ਹੋਰ ਕੇਸਾਂ ਵਿੱਚ ਨਾਮ ਸ਼ਾਮਲ ਸੀ ਪੁਲਿਸ ਪਿਛਲੇ ਕਈ ਦਿਨਾਂ ਤੋਂ ਇਸ ਦੀ ਤਲਾਸ਼ ਵਿੱਚ ਸੀ।
ਦੱਸ ਦਈਏ ਕਿ ਅਸ਼ੀਸ ਚੋਪੜਾ ਦੇ ਸਾਥੀਆਂ ਨੂੰ ਪੁਲਿਸ ਨੇ ਪਹਿਲਾਂ ਹੀ ਗ੍ਰਿਫਤਾਰ ਕੀਤਾ ਹੋਇਆ ਸੀ। ਕੁੱਝ ਸਮਾਂ ਪਹਿਲਾਂ ਖਰੜ ਵਿੱਚ ਹੋਏ ਕਤਲ ਮਾਮਲੇ ਨੂੰ ਲੇਕੇ ਪੁਲਿਸ ਗੈਂਗਸਟਰ ਦੀ ਭਾਰਲ ਕਰ ਰਹੀ ਸੀ।