ਸੁਮੇਧ ਸੈਣੀ ਦੀ ਸੁਰੱਖਿਆ ਨਹੀਂ ਲਈ ਗਈ ਵਾਪਸ, ਸਾਬਕਾ ਡੀਜੀਪੀ ਆਪਣੀ ਸੁਰੱਖਿਆ ਛੱਡਕੇ ਹੋਏ ਫਰਾਰ – ਪੰਜਾਬ ਪੁਲਿਸ

TeamGlobalPunjab
2 Min Read

ਚੰਡੀਗੜ੍ਹ : ਪੰਜਾਬ ਪੁਲਿਸ ਨੇ ਸਾਬਕਾ ਡੀਜੀਪੀ ਸੁਮੇਧ ਸੈਣੀ ਦੀ ਸੁਰੱਖਿਆ ਵਾਪਸ ਲੈਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ ਅਤੇ ਕਿਹਾ ਹੈ ਕਿ ਹਾਈਕੋਰਟ ਵੱਲੋਂ ਸਿਟਕੋ ਦੇ ਸਾਬਕਾ ਮੁਲਾਜ਼ਮ ਬਲਵੰਤ ਸਿੰਘ ਮੁਲਤਾਨੀ ਦੇ ਕਤਲ ਕੇਸ ਵਿੱਚ ਉਨਾਂ ਦੀ ਅਗਾਉਂ ਜ਼ਮਾਨਤ ਅਰਜ਼ੀ ਦੀ ਸੁਣਵਾਈ ਕੀਤੇ ਜਾਣ ਤੋਂ ਇੱਕ ਦਿਨ ਪਹਿਲਾਂ ਸਾਬਕਾ ਡੀਜੀਪੀ ਆਪਣੀ ਸੁਰੱਖਿਆ ਪਿੱਛੇ ਛੱਡ ਕੇ ਫਰਾਰ ਹੋ ਗਏ ਹਨ।

ਐਸ.ਆਈ.ਟੀ ਦੇ ਇਕ ਬੁਲਾਰੇ ਨੇ ਬੁੱਧਵਾਰ ਨੂੰ ਐਕਸਟਰਾ ਜੁਡੀਸ਼ੀਅਲ ਕਤਲ ਦੇ ਮਾਮਲੇ ਜਿਸ ਨੂੰ ਹੁਣ ਹੱਤਿਆ ਦੇ ਇੱਕ ਕੇਸ ਵਿੱਚ ਤਬਦੀਲ ਕੀਤਾ ਗਿਆ ਹੈ, ਦੇ ਸਬੰਧ ਵਿਚ ਪੜਤਾਲ ਕਰਦਿਆਂ ਸੈਣੀ ਦੀ ਪਤਨੀ ਦੇ ਇਸ ਦੋਸ਼ ਨੂੰ ਨਕਾਰ ਦਿੱਤਾ ਕਿ ਸਾਬਕਾ ਡੀਜੀਪੀ ਦੀ ਸੁਰੱਖਿਆ ਵਾਪਸ ਲੈ ਲਈ ਗਈ ਹੈ ਜਿਸ ਨਾਲ ਉਸਦੀ ਜਾਨ ਨੂੰ ਖ਼ਤਰਾ ਹੈ। ਬੁਲਾਰੇ ਨੇ ਕਿਹਾ ਕਿ ਡੀਜੀਪੀ ਦਿਨਕਰ ਗੁਪਤਾ ਨੂੰ ਲਿਖੀ ਚਿੱਠੀ ਵਿਚ ਸੈਣੀ ਦੀ ਪਤਨੀ ਦੁਆਰਾ ਜੋ ਦਾਅਵਾ ਕੀਤਾ ਗਿਆ ਸੀ, ਉਸ ਦੇ ਉਲਟ, ਸੁਰੱਖਿਆ, ਵਾਹਨਾਂ ਅਤੇ ਹੋਰ ਸਾਧਨਾਂ ਵਿਚ ਕੋਈ ਤਬਦੀਲੀ ਨਹੀਂ ਕੀਤੀ ਗਈ ਅਤੇ ਸੁਰੱਖਿਆ ਬਕਸੇ ਅਤੇ ਜੈਮਰ ਵਾਹਨ ਸਮੇਤ ਸਾਬਕਾ ਪੁਲਿਸ ਮੁਖੀ ਨੂੰ ਜ਼ੈੱਡ ਪਲੱਸ ਸ਼੍ਰੇਣੀ ਮੁਹੱਈਆ ਕਰਵਾਈ ਗਈ, ਜੋ ਕਿ ਰਾਜ ਸਰਕਾਰ ਦੀ ਸੁਰੱਖਿਆ ਹੈ।

ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਹਕੀਕਤ ਇਹ ਹੈ ਕਿ ਸੈਣੀ ਚੰਡੀਗੜ ਸਥਿਤ ਆਪਣੀ ਰਿਹਾਇਸ਼ ਤੋਂ ਪੰਜਾਬ ਪੁਲਿਸ ਦੇ ਸੁਰੱਖਿਆ ਕਰਮਚਾਰੀਆਂ ਅਤੇ ਸੁਰੱਖਿਆ ਵਾਹਨਾਂ ਤੋਂ ਬਿਨਾਂ ਅਤੇ ਜੈਮਰ ਵਾਹਨ ਨੂੰ ਆਪਣੇ ਆਪ ਹੀ ਛੱਡ ਕੇ ਕਿਤੇ ਬਾਹਰ ਚਲੇ ਗਏ ਹਨ ਅਤੇ ਖੁਦ ਹੀ ਆਪਣੀ ਸੁਰੱਖਿਆ ਨੂੰ ਖਤਰੇ ਵਿਚ ਪਾ ਰਹੇ ਹਨ। ਇਸ ਤੋਂ ਇਲਾਵਾ, ਜੈਮਰ ਵਾਹਨ ਤੇ ਸੁਰੱਖਿਆ ਵਾਹਨ ਹਾਲੇ ਵੀ ਉਨਾ ਦੀ ਰਿਹਾਇਸ਼ ਦੇ ਬਾਹਰ ਖੜੇ ਵੇਖੇ ਜਾ ਸਕਦੇ ਹਨ, ਜਿਥੇ ਸੁਰੱਖਿਆ ਕਰਮਚਾਰੀ ਉਨਾ ਦੀ ਵਾਪਸੀ ਦੀ ਉਡੀਕ ਵਿਚ ਆਪਣਾ ਸਮਾਂ ਗੁਜ਼ਾਰ ਰਹੇ ਹਨ। ਬੁਲਾਰੇ ਨੇ ਕਿਹਾ ਕਿ ਰਾਜ ਸਰਕਾਰ ਸੈਣੀ ਨੂੰ ਮੌਜੂਦਾ ਖਤਰੇ ਦੇ ਮੁਲਾਂਕਣ ਮੁਤਾਬਿਕ ਉਨਾਂ ਦੀ ਸੁਰੱਖਿਆ ਲਈ ਪੂਰੀ ਤਰਾਂ ਸੰਜੀਦਾ ਹੈ ਅਤੇ ਉਸਦੀ ਜਾਂ ਉਸਦੇ ਪਰਿਵਾਰਕ ਮੈਂਬਰਾਂ ਦੀ ਸੁਰੱਖਿਆ ਨੂੰ ਖਤਰੇ ਵਿਚ ਪਾਉਣ ਲਈ ਕੁਝ ਨਹੀਂ ਕਰੇਗੀ।

Share This Article
Leave a Comment