ਵਿਅਕਤੀ ਦੁਬਈ ਤੋਂ ਲਿਆ ਰਿਹਾ ਸੀ ਸੋਨਾ, ਅੰਮ੍ਰਿਤਸਰ ਏਅਰਪੋਰਟ ‘ਤੇ ਕਸਟਮ ਵਿਭਾਗ ਨੇ ਫੜਿਆ

TeamGlobalPunjab
1 Min Read

ਅੰਮ੍ਰਿਤਸਰ: ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ ਵਿੱਚ ਇੱਕ ਵਿਅਕਤੀ ਕੋਲੋਂ ਸੋਨੇ ਦੇ ਬਿਸਕੁਟ ਬਰਾਮਦ ਕੀਤੇ ਗਏ ਹਨ। ਕਸਟਮ ਵਿਭਾਗ ਨੇ ਕਾਰਵਾਈ ਕਰਦੇ ਹੋਏ ਵਿਅਕਤੀ ਨੂੰ ਹਿਰਾਸਤ ਲੈ ਲਿਆ।

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਦੁਬਈ ਤੋਂ ਆ ਰਹੀ ਇੱਕ ਉਡਾਣ ਵਿੱਚ ਵਿਅਕਤੀ ਨੇ ਜਹਾਜ਼ ਦੀ ਸੀਟ ਹੇਠਲੇ ਪਾਸੇ ਇੱਕ ਕਿੱਲੋ ਸੋਨੇ ਦਾ ਬਿਸਕੁਟ ਲੁਕਾਇਆ ਹੋਇਆ ਸੀ। ਜਿਸ ਦੀ ਕੀਮਤ ਲੱਗਭਗ 50 ਲੱਖ ਰੁਪਏ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਹ ਉਡਾਣ ਦੇਰ ਰਾਤ ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਪਹੁੰਚੀ ਸੀ। ਜਦੋਂ ਵਿਅਕਤੀ ਬਾਹਰ ਆਉਣ ਲਗਿਆ ਤਾਂ ਉਸ ਦੀ ਤਲਾਸ਼ੀ ਲਈ ਗਈ। ਤਲਾਸ਼ੀ ਦੌਰਾਨ ਵਿਅਕਤੀ ਕੋਲੋਂ ਇੱਕ ਸੋਨੇ ਦਾ ਬਿਸਕੁਟ ਜਿਸਨੂੰ ਕਾਲੀ ਟੇਪ ਲਾ ਕੇ ਰੱਖਿਆ ਗਿਆ ਸੀ ਬਰਾਮਦ ਕੀਤਾ ਗਿਆ।

Share This Article
Leave a Comment