ਅਮਰੀਕਾ : ਪਾਣੀ ‘ਚ ਡੁੱਬਣ ਕਾਰਨ 24 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ

TeamGlobalPunjab
1 Min Read

ਨਿਊਯਾਰਕ : ਅਮਰੀਕਾ ਦੇ ਨਿਊਯਾਰਕ ਖੇਤਰ ‘ਚ ਪਾਣੀ ‘ਚ ਡੁੱਬਣ ਕਾਰਨ ਇੱਕ 24 ਸਾਲਾ ਭਾਰਤੀ ਵਿਦਿਆਰਥੀ ਦੀ ਮੌਤ ਹੋ ਗਈ ਹੈ। ਮ੍ਰਿਤਕ ਦੀ ਪਛਾਣ ਅਰਪਿਤ ਗੋਇਲ (24) ਦੇ ਰੂਪ ‘ਚ ਹੋਈ ਹੈ। ਮੀਡੀਆ ‘ਚ ਆਈਆਂ ਖਬਰਾਂ ‘ਚ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਹੈ। ਅਰਪਿਤ ਗੋਇਲ ਬਫੇਲੋ ਯੂਨੀਵਰਸਿਟੀ ਦਾ ਵਿਦਿਆਰਥੀ ਸੀ।

ਮਾਮਲੇ ਦੀ ਜਾਂਚ ਕਰ ਰਹੇ ਮੁੱਖ ਅਧਿਕਾਰੀ ਟੋਨੀ ਚੀਮੈਂਟੀ ਨੇ ਦੱਸਿਆ ਕਿ ਬੀਤੇ ਹਫਤੇ ਬੁੱਧਵਾਰ ਨੂੰ ਅਰਪਿਤ ਗੋਇਲ ਆਪਣੇ ਦੋਸਤਾਂ ਨਾਲ ਵਾਰੇਟ ਕਾਊਂਟੀ ਆਇਆ ਸੀ। ਕਿਨਜੂਆ ਤੱਟ ‘ਤੇ ਉਹ ਅਤੇ ਉਸ ਦੇ ਦੋਸਤ ਪਾਣੀ ਵਿੱਚ ਤੈਰ ਰਹੇ ਸਨ। ਇਸੇ ਦੌਰਾਨ ਅਰਪਿਤ ਗੋਇਲ ਪਾਣੀ ‘ਚ ਡੁੱਬ ਗਿਆ ਅਤੇ ਮੌਕੇ ‘ਤੇ ਹੀ ਉਸ ਦੀ ਮੌਤ ਹੋ ਗਈ।

Share This Article
Leave a Comment