ਮੁੰਬਈ: ਸੁਸ਼ਾਂਤ ਸਿੰਘ ਰਾਜਪੂਤ ਮੌਤ ਦੇ ਮਾਮਲੇ ‘ਚ CBI ਨੇ ਆਪਣੀ ਜਾਂਚ ਹੋਰ ਤੇਜ਼ ਕਰ ਦਿੱਤੀ ਹੈ। ਸੀਬੀਆਈ ਨੇ ਅੱਜ ਮੁੰਬਈ ਪੁਲਿਸ ਦੇ 2 ਮੁਲਾਜ਼ਮਾਂ ਨੂੰ ਸੰਮਨ ਜਾਰੀ ਕੀਤੇ ਹਨ। ਇਨ੍ਹਾਂ ਪੁਲਿਸ ਕਰਮੀਆਂ ਵਿੱਚ ਭੂਸ਼ਨ ਬੇਲਨੇਕਰ ਜਿਹੜੇ ਸੁਸ਼ਾਂਤ ਮੌਤ ਦੀ ਜਾਂਚ ਕਰ ਰਹੇ ਹਨ ਅਤੇ ਬਾਂਦਰਾ ਪੁਲਿਸ ਸਟੇਸ਼ਨ ਦੇ ਇੱਕ ਸਬ ਇੰਸਪੈਕਟਰ ਨੂੰ ਸ਼ਾਮਲ ਹਨ।
ਇਨ੍ਹਾਂ ਤੋਂ ਇਲਾਵਾ ਸੀਬੀਆਈ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਫਲੈਟ ਵਿੱਚ ਰਹਿਣ ਵਾਲੇ ਸਿਧਾਰਥ ਪਠਾਣੀ, ਰਸੋਈਏ ਨੀਰਜ ਸਿੰਘ ਅਤੇ ਘਰੇਲੂ ਸਹਾਇਕ ਦੀਪਕ ਸਾਵੰਤ ਨੂੰ ਮੁੜ ਪੁੱਛਗਿੱਛ ਲਈ ਬੁਲਾਇਆ।
ਸੁਪਰੀਮ ਕੋਰਟ ਨੇ ਸੁਸ਼ਾਂਤ ਸਿੰਘ ਰਾਜਪੂਤ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ ਸੀ। ਜਾਂਚ ਮਿਲਣ ਦੇ ਨਾਲ ਹੀ ਸੀਬੀਆਈ ਨੇ ਕਾਰਵਾਈ ਨੂੰ ਤੇਜ਼ ਕਰ ਦਿੱਤਾ ਹੈ ਤੇ ਅੱਜ ਮੁੰਬਈ ਪੁਲੀਸ ਦੇ ਦੋ ਮੁਲਾਜ਼ਮਾਂ ਨੂੰ ਸੰਮਨ ਜਾਰੀ ਕੀਤੇ ਹਨ।
ਇਸ ਪੁੱਛਗਿਛ ਵਿੱਚ ਸੀਬੀਆਈ ਦੇ ਅਧਿਕਾਰੀ ਦੋਵਾਂ ਪੁਲਿਸ ਮੁਲਾਜ਼ਮਾਂ ਤੋਂ ਸੁਸ਼ਾਂਤ ਸਿੰਘ ਕੇਸ ਬਾਰੇ ਜਾਣਕਾਰੀ ਲੈਣਗੇ। ਸੁਸ਼ਾਂਤ ਵੱਲੋਂ ਜਦੋਂ ਫਾਹਾ ਲਿਆ ਗਿਆ ਸੀ ਉਸ ਸਮੇਂ ਦੀ ਸਥਿਤੀ, ਛੱਤ ‘ਤੇ ਲਾਸ਼ ਕਿਵੇਂ ਲਟਕੀ ਸੀ ਇਸ ਸਬੰਧੀ ਵੀ ਪੁੱਛਗਿੱਛ ਕਰਨਗੇ।