ਪੰਜਾਬ ਸਰਕਾਰ ਵਲੋਂ ਭੇਜੀਆਂ ਰਾਸ਼ਨ ਦੀਆਂ ਕਿੱਟਾਂ ‘ਚੋਂ ਨਿਕਲੇ ਕੀੜੇ-ਮਕੌੜੇ

TeamGlobalPunjab
2 Min Read

ਖੰਨਾ: ਪੰਜਾਬ ਸਰਕਾਰ ਵਲੋਂ ਭੇਜੀਆਂ ਜਾ ਰਹੀਆਂ ਰਾਸ਼ਨ ਦੀਆਂ ਕਿੱਟਾਂ ਇੰਨੀਆਂ ਖਰਾਬ ਨਿਕਲ ਰਹੀਆਂ ਹਨ ਕਿ ਉਹ ਵਰਤੋਂ ਯੋਗ ਹੀ ਨਹੀਂ। ਪਿੰਡਾਂ ਦੀਆਂ ਪੰਚਾਇਤਾਂ ਨੂੰ ਭੇਜੀਆਂ ਕਿੱਟਾਂ ਨੂੰ ਖੰਨਾ ਦੇ ਨੇੜਲੇ ਪਿੰਡ ਕੋਟ ਸੇਖੋਂ ਵਿਖੇ ਕਾਂਗਰਸ ਪਾਰਟੀ ਨਾਲ ਸਬੰਧਿਤ ਸਰਪੰਚ ਪਰਮਜੀਤ ਕੌਰ ਦੇ ਪਤੀ ਜੀ. ਓ. ਜੀ. ਸੁਰਿੰਦਰ ਸਿੰਘ ਵਲੋਂ ਪਿੰਡ ਦੇ ਕੁਝ ਲੋਕਾਂ ਨੂੰ ਵੰਡਿਆ ਗਿਆ।

ਪਿੰਡ ਵਾਸੀਆਂ ਨੂੰ ਜਿਹੜੀਆਂ ਕਿੱਟਾਂ ਦਿੱਤੀਆਂ ਗਈਆਂ ਸਨ, ਉਨ੍ਹਾਂ ‘ਚ ਆਟਾ-ਦਾਲ, ਚੀਨੀ ਖ਼ਰਾਬ ਸੀ ਪਿੰਡ ਵਾਸੀਆਂ ਸਮੇਤ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਪੰਚ ਗੁਰਜੀਤ ਸਿੰਘ, ਪੰਚ ਕੇਵਲ ਸਿੰਘ ਆਦਿ ਨੇ ਸਰਪੰਚ ਪਰਮਜੀਤ ਕੌਰ ਸਰਪੰਚ ਦੇ ਪਤੀ ਜੀ. ਓ. ਜੀ. ਸੁਰਿੰਦਰ ਸਿੰਘ ‘ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਸੁਰਿੰਦਰ ਸਿੰਘ ਵਲੋਂ ਪਿੰਡ ਵਾਸੀਆਂ ਨੂੰ ਜੋ ਰਾਸ਼ਨ ਕਿੱਟਾਂ ਵੰਡੀਆਂ ਗਈਆਂ ਹਨ, ਉਹ ਵਰਤੋਂ ਕਰਨ ਦੇ ਯੋਗ ਨਹੀਂ ਹਨ। ਉਨ੍ਹਾਂ ਵਿਚ ਕੀੜੇ-ਮਕੌੜੇ, ਜਾਲੇ, ਸੁਸਰੀ ਆਦਿ ਵੇਖਣ ਨੂੰ ਮਿਲ ਰਹੀ ਹੈ।

ਉਨ੍ਹਾਂ ਦੱਸਿਆ ਕਿ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਰਾਸ਼ਨ ਕਿੱਟਾਂ ਭੇਜੀਆਂ ਗਈਆਂ ਸਨ, ਜਿਸ ਦੀ ਜ਼ਿੰਮੇਵਾਰੀ ਸਰਪੰਚ ਦੀ ਬਣਦੀ ਹੈ ਕਿ ਉਹ ਵੰਡ ਕਰਨ ਤੋਂ ਪਹਿਲਾਂ ਵੇਖਣ ਕਿ ਰਾਸ਼ਨ ਕਿੱਟਾਂ ਸਹੀ ਹਨ ਜਾਂ ਖ਼ਰਾਬ ਹਨ। ਜਦੋਂ ਇਸ ਸਬੰਧੀ ਸਰਪੰਚ ਪਰਮਜੀਤ ਕੌਰ ਦੇ ਪਤੀ ਜੀ. ਓ. ਜੀ. ਸੁਰਿੰਦਰ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਸਾਨੂੰ ਲਗਭਗ 133 ਸਰਕਾਰੀ ਰਾਸ਼ਨ ਕਿੱਟਾਂ ਆਈਆਂ ਸਨ।

ਉਨ੍ਹਾਂ ਇਹ ਵੀ ਦੱਸਿਆ ਕਿ ਸਾਡੇ ਕੋਲ 6-7 ਦੇ ਲਗਭਗ ਰਾਸ਼ਨ ਦੀਆਂ ਕਿੱਟਾਂ ਬਚ ਗਈਆਂ ਹਨ। ਸਰਪੰਚ ਦੇ ਪਤੀ ਸੁਰਿੰਦਰ ਸਿੰਘ ਨੇ ਇਹ ਵੀ ਕਿਹਾ ਕਿ ਦੋਸ਼ ਲਗਾਉਣ ਵਾਲੇ ਅਕਾਲੀ ਦਲ ਦੇ ਆਗੂ ਹਨ, ਇਹ ਜਾਣ-ਬੁੱਝ ਕੇ ਪਿੰਡ ਦਾ ਮਾਹੌਲ ਖ਼ਰਾਬ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਜੇ ਸਾਡੇ ਕੋਲੋਂ ਕਿਸੇ ਨੂੰ ਵੀ ਖ਼ਰਾਬ ਰਾਸ਼ਨ ਕਿੱਟਾਂ ਦਿੱਤੀਆਂ ਗਈਆਂ ਹੋਣ ਤਾਂ ਉਸ ਨੂੰ ਵਾਪਸ ਕਰਨ ਲਈ ਵੀ ਵਚਨਬੱਧ ਹਾ।

Share This Article
Leave a Comment