ਮੁਕਤਸਰ ‘ਚ ਬਜ਼ੁਰਗ ਮਾਤਾ ਦੀ ਮੌਤ ਦਾ ਜ਼ਿੰਮੇਵਾਰ ਪੂਰਾ ਪਰਿਵਾਰ, ਹੋਵੇਗੀ ਸਖਤ ਕਾਰਵਾਈ: ਮਹਿਲਾ ਕਮਿਸ਼ਨ

TeamGlobalPunjab
2 Min Read

ਚੰਡੀਗੜ੍ਹ : ਮੁਕਤਸਰ ਵਿੱਚ ਇੱਕ ਬਜ਼ੁਰਗ ਮਹਿਲਾ ਜਿਸ ਦੇ ਸਿਰ ਵਿੱਚ ਕੀੜੇ ਪਏ ਹੋਏ ਸਨ, ਲਾਵਾਰਿਸ ਹਾਲਤ ਵਿੱਚ ਉਸ ਦੀ ਮੌਤ ਹੋ ਗਈ ਸੀ। ਮਹਿਲਾ ਕਮਿਸ਼ਨ ਵੱਲੋਂ ਇਸ ਦੇ ਉੱਪਰ ਸਖ਼ਤੀ ਦਿਖਾਉਂਦੇ ਹੋਏ ਸੂ ਮੋਟੋ ਨੋਟਿਸ ਲਿਆ ਅਤੇ ਪਰਿਵਾਰ ਨੂੰ ਅੱਜ ਤਲਬ ਕੀਤਾ ਸੀ।

ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਘੁਲਾਟੀ ਨੇ ਪਰਿਵਾਰ ਨੂੰ ਝਾੜ ਲਾਉਂਦੇ ਹੋਏ ਕਿਹਾ ਕਿ ਬਜ਼ੁਰਗ ਮਹਿਲਾ ਦੀ ਲਾਵਾਰਿਸ ਹਾਲਤ ਅਤੇ ਉਸ ਦੀ ਮੌਤ ਹੋਣ ਦੇ ਜ਼ਿੰਮੇਵਾਰ ਦੋਵੇਂ ਪੁੱਤਰ, ਦੋਵੇਂ ਧੀਆਂ ਅਤੇ ਪੋਤੇ ਹਨ।

ਮਨੀਸ਼ਾ ਘੁਲਾਟੀ ਨੇ ਪੰਜਾਬ ਸਰਕਾਰ ਨੂੰ ਕਿਹਾ ਕਿ ਇਸ ਪਰਿਵਾਰ ਦੇ ਖ਼ਿਲਾਫ਼ IPC ਦੀ ਧਾਰਾ ਤਹਿਤ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਸੀਨੀਅਰ ਸਿਟੀਜ਼ਨ ਐਕਟ ਤਹਿਤ 3 ਮਹੀਨੇ ਦੀ ਸਜ਼ਾ ਅਤੇ 5000 ਰੁਪਏ ਜ਼ੁਰਮਾਨਾ ਹੋਵੇ।

ਮੁਕਤਸਰ ਵਿੱਚ ਇੱਕ ਮਹਿਲਾ ਸੜਕ ਕੰਢੇ ਲਾਵਾਰਿਸ ਹਾਲਤ ਵਿੱਚ ਮਿਲੀ ਸੀ, ਜਿਸ ਦੇ ਸਿਰ ਵਿੱਚ ਕੀੜੇ ਤੱਕ ਪੈ ਗਏ ਸਨ। ਵੀਡੀਓ ਸਾਹਮਣੇ ਆਉਣ ਤੇ ਇੱਕ ਸਮਾਜ ਸੇਵੀ ਸੰਸਥਾ ਵੱਲੋਂ ਬਜ਼ੁਰਗ ਮਹਿਲਾ ਦਾ ਇਲਾਜ ਕਰਵਾਇਆ ਗਿਆ। ਪਰ ਇਲਾਜ ਦੌਰਾਨ ਮਹਿਲਾ ਦੀ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਪੰਜਾਬ ਰਾਜ ਮਹਿਲਾ ਕਮਿਸ਼ਨ ਵੱਲੋਂ ਬਜ਼ੁਰਗ ਮਹਿਲਾ ਦੇ ਬੱਚਿਆਂ ਨੂੰ ਤਲਬ ਕੀਤਾ ਗਿਆ।

ਅੱਜ ਦੀ ਪੇਸ਼ੀ ਵਿੱਚ ਚੇਅਰਪਰਸਨ ਮਨੀਸ਼ਾ ਘੁਲਾਟੀ ਨੇ ਪਰਿਵਾਰ ਨੂੰ ਖੂਬ ਸੁਣਾਈਆਂ ਉਨ੍ਹਾਂ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਸਾਲ 1978 ਵਿੱਚ ਇਸ ਪਰਿਵਾਰ ਨੂੰ ਸਰਕਾਰ ਵੱਲੋਂ ਇੱਕ ਪਲਾਟ ਅਲਾਟ ਕੀਤਾ ਗਿਆ ਸੀ। ਬਜ਼ੁਰਗ ਮਹਿਲਾ ਦੇ ਪਤੀ ਦੀ ਸਾਲ 2010 ਵਿੱਚ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਮਹਿਲਾ ਦੇ ਬੱਚਿਆਂ ਨੇ ਬਜ਼ੁਰਗ ਨੂੰ ਇਕੱਲੇ ਹੀ ਛੱਡ ਦਿੱਤਾ ਸੀ।

Share This Article
Leave a Comment