ਸੂਰਜਦੀਪ ਸਿੰਘ ਕਤਲ ਮਾਮਲੇ ‘ਚ ਪੀਲ ਪੁਲਿਸ ਨੇ ਕੀਤਾ ਇੱਕ ਹੋਰ ਕਾਬੂ

TeamGlobalPunjab
1 Min Read

ਬਰੈਂਪਟਨ: ਪੀਲ ਰੀਜਨਲ ਪੁਲਿਸ ਦੇ ਹੋਮੀਸਾਈਡ ਅਤੇ ਮਿਸਿੰਗ ਪਰਸਨ ਬਿਊਰੋ ਨੇ ਸੂਰਜਦੀਪ ਸਿੰਘ ਕਤਲ ਮਾਮਲੇ ‘ਚ 16 ਸਾਲ ਦੇ ਇੱਕ ਹੋਰ ਅੱਲ੍ਹੜ ਨੂੰ ਗ੍ਰਿਫਤਾਰ ਕਰ ਲਿਆ ਹੈ।

ਸੂਰਜਦੀਪ ਸਿੰਘ ਦਾ 13 ਅਗਸਤ ਨੂੰ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲੀਸ ਨੇ ਉਸੇ ਦਿਨ 16 ਸਾਲ ਦੇ ਇਕ ਅਲ੍ਹੜ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਸੀ। ਦੂਜੇ ਗ੍ਰਿਫਤਾਰ ਕੀਤੇ ਗਏ ਅਲ੍ਹੜ ਵਿਰੁੱਧ ਵੀ ਦੂਜੇ ਦਰਜੇ ਦੇ ਕਤਲ ਦੇ ਦੋਸ਼ ਆਇਦ ਕੀਤੇ ਗਏ ਹਨ।

ਯੂਥ ਕ੍ਰਿਮੀਨਲ ਜਸਟਿਸ ਅਤੇ ਐਕਟ ਅਧੀਨ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀਆਂ ਦੀ ਪਛਾਣ ਜਨਤਕ ਨਹੀਂ ਕੀਤੀ ਜਾ ਸਕਦੀ ਜਿਸ ਦੇ ਮੱਦੇਨਜ਼ਰ ਦੋਵਾਂ ਦੀ ਨਾਮ ਗੁਪਤ ਰੱਖੇ ਗਏ ਹਨ।

- Advertisement -

ਸੂਰਜ ਦੀਪ ਸਿੰਘ ਕਤਲ ਮਾਮਲੇ ਵਿੱਚ ਪੁਲਿਸ ਹੁਣ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕਰ ਰਹੀ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਵਾਰੇ ਕੋਈ ਜਾਣਕਾਰੀ ਹੋਵੇ ਤਾਂ ਹੋਮੀਸਾਈਡ ਅਤੇ ਮਿਸਿੰਗ ਪਰਸਨ ਬਿਊਰੋ ਨਾਲ ਸੰਪਰਕ ਕੀਤਾ ਜਾਵੇ।

Share this Article
Leave a comment