ਚੰਡੀਗੜ੍ਹ: ਪੰਜਾਬ ਵਿੱਚ ਵਧ ਰਹੇ ਕੋਰੋਨਾ ਵਾਰਿਸ ਦੇ ਕੇਸਾਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਵੱਲੋਂ ਟੈਸਟਿੰਗ ਸਪੀਡ ਨੂੰ ਵੀ ਵਧਾਇਆ ਜਾ ਰਿਹਾ ਹੈ। ਪੰਜਾਬ ਸਰਕਾਰ ਨੇ ਹੁਣ ਰੈਪਿਡ ਐਂਟੀਜਨ ਟੈਸਟਿੰਗ ਦੇ ਰੇਟਾਂ ਨੂੰ ਤੈਅ ਕਰ ਦਿੱਤਾ ਹੈ। ਸਰਕਾਰ ਦੇ ਨਵੇਂ ਹੁਕਮਾਂ ਮੁਤਾਬਕ ਰੈਪਿਡ ਟੈਸਟਿੰਗ ਦਾ ਰੇਟ ਹੁਣ 1000 ਰੁਪਏ ਹੋਵੇਗਾ।
ਕੋਈ ਵੀ ਪ੍ਰਾਈਵੇਟ ਲੈਬਾਰਟਰੀ ਜਾਂ ਪ੍ਰਾਈਵੇਟ ਹਸਪਤਾਲ ਹੁਣ ਰੈਪਿਡ ਟੈਸਟਿੰਗ ਦੇ ਚਾਰਜ ਇੱਕ ਹਜ਼ਾਰ ਰੁਪਏ ਤੋਂ ਵੱਧ ਨਹੀਂ ਵਸੂਲ ਸਕਦੇ।
ਕੈਪਟਨ ਸਰਕਾਰ ਨੇ ਨਵੇਂ ਰੇਟਾਂ ਵਿੱਚ ਹੀ ਸਾਰੇ ਟੈਕਸ ਜਿਵੇਂ ਕਿ GST, ਟੈਸਟਿੰਗ ਲਈ ਘਰ ਜਾ ਕੇ ਸੈਂਪਲ ਭਰਨੇ ਆਦਿ ਸ਼ਾਮਲ ਕੀਤੇ ਗਏ ਹਨ। ਇਸ ਤੋਂ ਪਹਿਲਾਂ ਪ੍ਰਾਈਵੇਟ ਲੈਬੋਟਰੀਆਂ ਮਨਮਰਜ਼ੀ ਦੇ ਨਾਲ ਟੈਸਟਿੰਗ ਦੇ ਪੈਸੇ ਵਸੂਲ ਕਰਦੀਆਂ ਸਨ। ਪੰਜਾਬ ਸਰਕਾਰ ਦੇ ਨਵੇਂ ਫੈਸਲੇ ਨਾਲ ਕਰੋਨਾ ਕਾਲ ‘ਚ ਲੋਕਾਂ ਨੂੰ ਕਾਫੀ ਰਾਹਤ ਮਿਲੇਗੀ।