ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਅੱਜ ਲਾਲ ਕਿਲੇ ਤੋਂ ਆਤਮ ਨਿਰਭਰ ਭਾਰਤ ਦਾ ਖਰੜਾ ਪੇਸ਼ ਕੀਤਾ ਗਿਆ। ਵਿਕਾਸ ਦੀ ਰਫ਼ਤਾਰ ਤੋਂ ਲੈ ਕੇ ਪੀਐਮ ਮੋਦੀ ਨੇ ਦੇਸ਼ ਦੀਆਂ ਮਹਿਲਾਵਾਂ ਨੂੰ ਵੀ ਸਲਾਮ ਕੀਤਾ। ਪੀਐੱਮ ਮੋਦੀ ਨੇ ਕਿਹਾ ਕਿ ਭਾਰਤ ‘ਚ ਲੜਕੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਸਮੀਖਿਆ ਕੀਤੀ ਜਾ ਰਹੀ ਹੈ।
ਸਮੀਖਿਆ ਵਿੱਚ ਇਹ ਦੇਖਿਆ ਜਾ ਰਿਹੈ ਕਿ ਵਿਆਹ ਦੇ ਲਈ ਸਹੀ ਉਮਰ ਕੀ ਹੋ ਸਕਦੀ ਹੈ ? ਇਸ ਦੇ ਲਈ ਵੱਖ-ਵੱਖ ਕਮੇਟੀਆਂ ਬਣਾਈਆਂ ਗਈਆਂ ਹਨ। ਪੀਐੱਮ ਮੋਦੀ ਨੇ ਕਿਹਾ ਕਿ ਰਿਪੋਰਟ ਆਉਣ ਦੇ ਨਾਲ ਹੀ ਲੜਕੀਆਂ ਦੇ ਵਿਆਹ ਦੀ ਉਮਰ ਨੂੰ ਲੈ ਕੇ ਸਹੀ ਫ਼ੈਸਲਾ ਕੀਤਾ ਜਾਵੇਗਾ।
ਲਾਲ ਕਿਲ੍ਹੇ ਤੋਂ ਦੇਸ਼ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਭਾਰਤ ‘ਚ ਮਹਿਲਾਵਾਂ ਅੰਡਰਗਰਾਊਂਡ ਕੋਲ ਖਦਾਨਾਂ ਵਿੱਚ ਕੰਮ ਕਰ ਰਹੀਆਂ ਹਨ ਅਤੇ ਦੂਸਰੇ ਪਾਸੇ ਲੜਾਕੂ ਜਹਾਜ਼ਾਂ ਵਿੱਚ ਆਸਮਾਨ ਦੀਆਂ ਬੁਲੰਦੀਆਂ ਨੂੰ ਵੀ ਛੂਹ ਰਹੀਆਂ ਹਨ। ਦੇਸ਼ ਦੇ ਅੰਦਰ 40 ਕਰੋੜ ਜਨਧਨ ਖਾਤੇ ਖੋਲ੍ਹੇ ਗਏ ਹਨ ਉਨ੍ਹਾਂ ਵਿੱਚੋਂ ਲਗਭਗ 22 ਕਰੋੜ ਖਾਤੇ ਮਹਿਲਾਵਾਂ ਦੇ ਹਨ।