ਕੈਨੇਡਾ ‘ਚ 70 ਸਾਲਾ ਪੰਜਾਬੀ ਆਪਣੀ ਪਾਰਟਨਰ ਦੇ ਕਤਲ ‘ਚ ਦੋਸ਼ੀ ਕਰਾਰ

TeamGlobalPunjab
1 Min Read

ਸਰੀ: ਕੈਨੇਡਾ ਦੇ ਸਰੀ ਵਿੱਚ ਰਹਿੰਦੇ 70 ਸਾਲਾ ਪੰਜਾਬੀ ਤੇਜਵੰਤ ਧੰਜੂ ਨੂੰ ਕਤਲ ਕੇਸ ਵਿੱਚ ਅਦਾਲਤ ਨੇ ਦੋਸ਼ੀ ਕਰਾਰ ਦੇ ਦਿੱਤਾ ਹੈ। ਪ੍ਰਾਪਰਟੀ ਮੈਨੇਜਰ ਤੇਜਵੰਤ ਧੰਜੂ ‘ਤੇ ਇਲਜ਼ਾਮ ਸਨ ਕਿ ਉਸ ਨੇ ਆਪਣੀ ਪਾਰਟਨਰ ਰਮਾ ਗੌਰਵਾਰਪੂ ਦਾ ਕਤਲ ਕਿੱਤਾ ਸੀ। ਰਮਾ ਦਾ ਜੁਲਾਈ 2018 ਨੂੰ ਪੱਛਮੀ ਕੈਲੋਨਾ ਦੇ ਇੱਕ ਹੋਟਲ ਵਿੱਚ ਕਤਲ ਹੋਇਆ ਸੀ। ਰਮਾ ਦੇ ਸਰੀਰ ‘ਤੇ 52 ਜ਼ਖ਼ਮ ਮਿਲੇ ਸਨ ਜਿਨ੍ਹਾਂ ‘ਚੋਂ ਗਰਦਨ ‘ਤੇ ਸਭ ਤੋਂ ਵੱਡਾ 20 ਸੈਂਟੀਮੀਟਰ ਦਾ ਜ਼ਖ਼ਮ ਸੀ।

ਤੇਜਵੰਤ ਧੰਜੂ ਨੂੰ ਬੀ.ਸੀ ਸੁਪਰੀਮ ਕੋਰਟ ਦੇ ਜਸਟਿਸ ਐਲੀਸਨ ਬੀਮਜ਼ ਨੇ ਦੋਸ਼ੀ ਕਰਾਰ ਦਿੱਤਾ ਹੈ।

ਇਸ ਤੋਂ ਪਹਿਲਾਂ ਧੰਜੂ ਦੇ ਬਚਾਓ ਪੱਖ ਦੇ ਵਕੀਲ ਨੇ ਸੁਪਰੀਮ ਕੋਰਟ ‘ਚ ਦਲੀਲਾਂ ਪੇਸ਼ ਕਰਦੇ ਹੋਏ ਕਿਹਾ ਸੀ ਕਿ ਧੰਜੂ ਦੀ ਮਾਨਸਿਕ ਹਾਲਤ ਠੀਕ ਨਹੀਂ ਹੈ। ਉਸ ਨੂੰ ਆਪਣੀ ਪਾਰਟਨਰ ਦੀ ਵਫਾਦਾਰੀ ਤੇ ਸ਼ੱਕ ਵੀ ਸੀ। ਪਰ ਉੱਚ ਅਦਾਲਤ ਨੇ ਵਕੀਲਾਂ ਦੀਆਂ ਦਲੀਲਾਂ ਖਾਰਜ ਕਰ ਦਿੱਤੀਆਂ।

ਦੱਸਣਯੋਗ ਹੈ ਕਿ ਰਮਾ ਗੌਰਵਾਰਪੂ ਅਤੇ ਤੇਜਵੰਤ ਧੰਜੂ ਨੇ ਭਾਵੇਂ ਕਾਨੂੰਨੀ ਤੌਰ ‘ਤੇ ਵਿਆਹ ਨਹੀਂ ਕਰਵਾਇਆ ਸੀ ਪਰ ਉਹ ਲੰਬੇ ਸਮੇਂ ਤੋਂ ਇਕੱਠੇ ਰਹਿ ਰਹੇ ਸਨ।

- Advertisement -

Share this Article
Leave a comment