ਨਿਊਜ਼ ਡੈਸਕ : ਏਅਰ ਇੰਡੀਆ ਦਾ ਜਹਾਜ਼ ਕੇਰਲ ਦੇ ਕੋਜ਼ੀਕੋਡ ਏਅਰਪੋਰਟ ਰਨਵੇ ‘ਤੇ ਪਲਟ ਗਿਆ। ਜਿਸ ਕਾਰਨ ਜਹਾਜ਼ ਦੇ ਦੋ ਟੁਕੜੇ ਹੋ ਗਏ।ਜਹਾਜ਼ ਦੁਬਈ ਤੋਂ ਭਾਰਤ ਆ ਰਿਹਾ ਸੀ। ਜਿਸ ‘ਚ 191 ਯਾਤਰੀ ਸਵਾਰ ਸਨ। ਜਿਨ੍ਹਾਂ ‘ਚ 184 ਸਵਾਰੀਆਂ ਅਤੇ 7 ਮੁਲਾਜ਼ਮ ਸਨ। ਇਹ ਹਾਦਸਾ ਸ਼ਾਮ 7.41 ਵਜੇ ਦੇ ਕਰੀਬ ਵਾਪਰਿਆ। ਮੌਕੇ ‘ਤੇ 35 ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਸ਼ੁਰੂਆਤੀ ਜਾਂਚ ਅਨੁਸਾਰ ਹਾਦਸੇ ਦੌਰਾਨ ਜਹਾਜ਼ ਦੇ ਕੈਪਟਨ ਅਤੇ ਦੋ ਸਵਾਰੀਆਂ ਦੇ ਮਾਰੇ ਜਾਣ ਦਾ ਖਦਸ਼ਾ ਹੈ ਅਤੇ ਇੱਕ ਪਾਇਲਟ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ ਹੈ।
ਡੀਜੀਸੀਏ ਅਨੁਸਾਰ ਏਅਰ ਇੰਡੀਆ ਐਕਸਪ੍ਰੈਸ ਏਐਕਸਬੀ 1344, ਇੱਕ ਬੋਇੰਗ 737 ਦੁਬਈ ਤੋਂ ਕੈਲਿਕਟ ਆ ਰਹੀ ਸੀ। ਭਾਰੀ ਬਾਰਸ਼ ਕਾਰਨ ਰਨਵੇ ‘ਤੇ ਉਤਰਨ ਤੋਂ ਬਾਅਦ ਜਹਾਜ਼ ਫਿਸਲ ਗਿਆ ਅਤੇ ਗਹਿਰਾਈ ‘ਚ ਜਾ ਡਿੱਗਿਆ। ਜਿਸ ਨਾਲ ਜਹਾਜ਼ ਦੇ ਦੋ ਟੁਕੜੇ ਹੋ ਗਏ। ਐਨਡੀਆਰਐਫ ਦੀ ਇੱਕ ਟੀਮ ਰਾਹਤ ਅਤੇ ਬਚਾਅ ਕਾਰਜਾਂ ਲਈ ਕੋਜ਼ੀਕੋਡ ਲਈ ਰਵਾਨਾ ਹੋ ਗਈ ਹੈ।