ਚੰਡੀਗੜ੍ਹ: ਯੂਟੀ ਐਸਐਸਪੀ ਦੇ ਅਹੁਦੇ ਲਈ 2009 ਬੈਚ ਦੇ ਆਈਪੀਐਸ ਕੁਲਦੀਪ ਸਿੰਘ ਚਾਹਲ ਦੇ ਨਾਮ ‘ਤੇ ਮੋਹਰ ਲੱਗ ਗਈ ਹੈ। ਉਥੇ ਹੀ ਯੂਟੀ ਐਸਐਸਪੀ ਦੇ ਨਾਮ ਲਈ ਭੇਜੇ ਪੰਜਾਬ ਕੈਡਰ ਦੇ 2011 ਬੈਚ ਦੇ ਆਈਪੀਐਸ ਵਿਵੇਕਸ਼ੀਲ ਸੋਨੀ ਦਾ ਨਾਮ ਹੋਮ ਮਿਨਿਸਟਰੀ ਡਿਪਾਰਟਮੈਂਟ ਵਿੱਚ ਰਿਜੈਕਟ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੈਨਲ ਵਿੱਚ 2010 ਬੈਚ ਦੇ ਆਈਪੀਐਸ ਕੇਤਨ ਪਾਟਿਲ ਦਾ ਨਾਮ ਵੀ ਸ਼ਾਮਲ ਸੀ।
ਪੰਜਾਬ ਸਰਕਾਰ ਵਲੋਂ ਪੈਨਲ ਮਿਲਣ ਤੋਂ ਬਾਅਦ ਤਿੰਨੇ ਆਈਪੀਐਸ ਅਧਿਕਾਰੀਆਂ ਚੋਂ ਚੰਡੀਗੜ੍ਹ ਦੇ ਰਾਜਪਾਲ ਵੀਪੀ ਸਿੰਘ ਬਦਨੌਰ ਨੇ ਆਈਪੀਐਸ ਵਿਵੇਕਸ਼ੀਲ ਸੋਨੀ ਦਾ ਨਾਮ ਪ੍ਰਸ਼ਾਸਨ ਵਲੋਂ ਫਾਇਨਲ ਕਰ ਹੋਮ ਮਿਨਿਸਟਰੀ ਡਿਪਾਰਟਮੇਂਟ ਨੂੰ ਭੇਜਿਆ ਸੀ।
ਪੰਜਾਬ ਸਰਕਾਰ ਵੱਲੋਂ ਚੰਡੀਗੜ੍ਹ ਐਸਐਸਪੀ ਦੇ ਪੈਨਲ ਲਈ ਜੋ ਨਾਮ ਭੇਜੇ ਗਏ ਸਨ, ਉਨ੍ਹਾਂ ਵਿੱਚ ਕੁਲਦੀਪ ਚਾਹਲ ਸਭ ਤੋਂ ਸੀਨੀਅਰ ਸਨ। ਕੁਲਦੀਪ ਚਾਹਲ 2009 ਬੈਚ ਦੇ, ਕੇਤਨ ਪਾਟਿਲ 2010 ਬੈਚ ਦੇ ਅਤੇ ਵਿਵੇਕਸ਼ੀਲ ਸੋਨੀ 2011 ਬੈਚ ਦੇ ਆਈਪੀਏਸ ਅਧਿਕਾਰੀ ਹਨ।