ਕਾਬੁਲ : ਮਈ 2018 ‘ਚ ਅਫਗਾਨਿਸਤਾਨ ਸਰਕਾਰ ਦੁਆਰਾ ਸੰਚਾਲਿਤ ਬਿਜਲੀ ਪ੍ਰਾਜੈਕਟ ‘ਤੇ ਕੰਮ ਕਰ ਰਹੇ ਸੱਤ ਭਾਰਤੀ ਇੰਜੀਨੀਅਰਾਂ ਅਤੇ ਉਨ੍ਹਾਂ ਦੇ ਅਫਗਾਨ ਡਰਾਈਵਰ ਨੂੰ ਤਾਲੀਬਾਨ ਸਮੂਹ ਨੇ ਉਤਰੀ ਬਾਗਲਾਨ ਸੂਬੇ ਤੋਂ ਅਗਵਾ ਕਰ ਲਿਆ ਸੀ। ਇਨ੍ਹਾਂ ਬੰਧਕਾਂ ਵਿਚੋਂ ਇੱਕ ਨੂੰ ਮਾਰਚ 2019 ਵਿਚ ਮੁਕਤ ਕਰਵਾ ਲਿਆ ਗਿਆ ਸੀ ਜਦ ਕਿ ਹੋਰ ਤਿੰਨ ਨੂੰ ਬਾਗਰਾਮ ਜੇਲ੍ਹ ਤੋਂ ਅਕਤੂਬਰ 2019 ਨੂੰ ਛੱਡਿਆ ਗਿਆ। ਅਮਰੀਕੀ ਸੈਨਾ ਦੇ ਕਬਜ਼ੇ ਤੋਂ 11 ਤਾਲਿਬਾਨੀ ਅੱਤਵਾਦੀਆਂ ਨੂੰ ਰਿਹਾਅ ਕਰਨ ਤੋਂ ਬਾਅਦ ਹੀ ਉਸ ਨੂੰ ਛੱਡਿਆ ਗਿਆ ਸੀ।
ਅਫਗਾਨਿਸਤਾਨ ਵਿਦੇਸ਼ ਮੰਤਰਾਲੇ ਨੇ ਆਪਣੇ ਇੱਕ ਬਿਆਨ ਵਿਚ ਕਿਹਾ ਕਿ ਉਨ੍ਹਾਂ 7 ਬੰਧਕਾਂ ਵਿਚੋਂ ਦੋ ਹੋਰ ਨੂੰ 31 ਜੁਲਾਈ ਨੂੰ ਮੁਕਤ ਕਰਵਾ ਲਿਆ ਗਿਆ ਹੈ। ਇਸ ਤਰ੍ਹਾਂ ਹੁਣ ਤੱਕ ਤਾਲੀਬਾਨ ਦੇ ਸ਼ਿਕੰਜੇ ‘ਚੋਂ 6 ਬੰਧਕਾਂ ਨੂੰ ਰਿਹਾਅ ਕਰਵਾ ਲਿਆ ਗਿਆ ਹੈ ਅਤੇ ਹੁਣ ਸਿਰਫ ਇੱਕ ਭਾਰਤੀ ਨਾਗਰਿਕ ਤਾਲਿਬਾਨੀਆਂ ਦੇ ਕਬਜ਼ੇ ‘ਚ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਇਕ ਬਿਆਨ ਵਿਚ ਇਸਲਾਮਿਕ ਰੀਪਬਲਿਕ ਆਫ ਅਫਗਾਨਿਸਤਾਨ ਦੀ ਸਰਕਾਰ ਦਾ ਭਾਰਤੀਆਂ ਦੀ ਰਿਹਾਈ ਲਈ ਧੰਨਵਾਦ ਕੀਤਾ ਹੈ।
ਇਸ ਦੇ ਨਾਲ ਹੀ ਸਾਲ 2006 ਵਿਚ ਬਾਗਲਾਨ ਵਿਚ ਅਗਵਾ ਕੀਤੇ ਗਏ ਦੋ ਭਾਰਤੀ ਨਾਗਰਿਕਾਂ ਨੂੰ ਦੋ ਸਾਲ ਦੀ ਜੇਲ੍ਹ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ ਹੈ। ਰਿਹਾਅ ਕੀਤੇ ਗਏ ਪੁਰਸ਼ਾਂ ਦੇ ਨਾਲ ਚਾਰ ਹੋਰ ਭਾਰਤੀ ਵੀ ਸੀ ਜੋ ਬਿਜਲੀ ਪ੍ਰੋਜੈਕਟ ‘ਤੇ ਕੰਮ ਕਰ ਰਹੇ ਸੀ।