ਅੰਬਾਲਾ: ਫਾਈਟਰ ਜਹਾਜ਼ ਰਾਫੇਲ ਅੰਬਾਲਾ ਦੇ ਏਅਰਬੇਸ ‘ਤੇ ਲੈਂਡ ਕਰ ਗਏ ਹਨ। ਲੈਂਡਿੰਗ ਤੋਂ ਠੀਕ ਪਹਿਲਾਂ ਪੰਜ ਰਾਫੇਲ ਨੇ ਅੰਬਾਲਾ ਏਅਰਬੇਸ ਦੀ ਹਵਾ ਵਿੱਚ ਪਰਿਕਰਮਾ ਕੀਤੀ। ਵਾਟਰ ਗਨ ਸੈਲਿਊਟ ਦੇ ਜ਼ਰੀਏ ਅੰਬਾਲਾ ਵਿੱਚ ਇਤਿਹਾਸ ਰਚਦੇ ਹੋਏ ਰਾਫੇਲ ਦਾ ਸਵਾਗਤ ਕੀਤਾ ਗਿਆ।
ਇਸ ਮੌਕੇ ‘ਤੇ ਰਾਫੇਲ ਦੇ ਸਵਾਗਤ ਲਈ ਲੈਂਡਿੰਗ ਤੋਂ ਬਾਅਦ ਖੁਦ ਹਵਾਈ ਫੌਜ ਮੁਖੀ ਏਅਰ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਜਹਾਜ਼ਾਂ ਦੇ ਸਵਾਗਤ ਲਈ ਅੰਬਾਲਾ ਪੁੱਜੇ।
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਖੁਦ ਵੀਡੀਓ ਟਵੀਟ ਕਰ ਜਾਣਕਾਰੀ ਦਿੱਤੀ ਹੈ ਕਿ ਰਾਫੇਲ ਦੀ ਸੁਰਖਿਅਤ ਲੈਂਡਿੰਗ ਹੋ ਗਈ ਹੈ।
The Touchdown of Rafale at Ambala. pic.twitter.com/e3OFQa1bZY
— Rajnath Singh (@rajnathsingh) July 29, 2020