ਮਸ਼ਹੂਰ ਟੀਵੀ ਹੋਸਟ ਰੈਗਿਸ ਫਿਲਬਿਨ ਦਾ ਦੇਹਾਂਤ!

TeamGlobalPunjab
1 Min Read

ਨਿਊਜ਼ ਡੈਸਕ : ਮਸ਼ਹੂਰ ਟੀਵੀ ਹੋਸਟ ਅਤੇ ਅਦਾਕਾਰ ਰੈਗਿਸ ਫਿਲਬਿਨ ਨੇ ਬੀਤੇ ਦਿਨੀਂ ਇਸ ਦੁਨੀਆਂ ਨੂੰ ਅਲਵਿਦਾ ਕਹਿ ਦਿੱਤਾ । ਉਹ 88 ਸਾਲ ਦੇ ਸਨ । ਜ਼ਿਕਰ ਏ ਖਾਸ ਹੈ ਕਿ ਉਸਨੇ ਆਪਣੇ ਕੁਇਜ਼ ਸ਼ੋਅ ‘ਹੂ ਵਾਂਟਸ ਟੂ ਵੀ ਮਿਲੇਨੀਅਰ ‘ ਨਾਲ ਪ੍ਰਸਿੱਧੀ ਹਾਸਲ ਕੀਤੀ ਸੀ । ਉਨ੍ਹਾਂ ਦੇ ਇਸੇ ਪ੍ਰੋਗਰਾਮ ਤੋਂ ਬਾਅਦ ਹੀ ਭਾਰਤ ‘ਚ ਅਮਿਤਾਭ ਬੱਚਨ ਦੇ ਸ਼ੋਅ ਕੌਣ ਬਣੇਗਾ ਕਰੋੜਪਤੀ ‘ਚ ਐਂਟਰੀ ਮਾਰੀ । ਫਿਲਬਿਨ ਦੇ ਪਰਿਵਾਰ ਵਾਲਿਆਂ ਨੇ ਉਸ ਦੀ ਮੌਤ ਦੀ ਪੁਸ਼ਟੀ ਕੀਤੀ ਹੈ।

ਰੈਗਿਸ ਫਿਲਬਿਨ ਦੇ ਪਰਿਵਾਰਕ ਮੈਬਰਾਂ ਨੇ ਕਿਹਾ- “ਫਿਬਿਨ ਦੇ ਜਾਣ ਨਾਲ ਸਾਨੂੰ ਬਹੁਤ ਦੁਖ ਹੈ। ਸਾਡੇ ਪਿਆਰੇ ਫਿਲਬਿਨ ਆਪਣੇ 89ਵੇਂ ਜਨਮਦਿਨ ਤੋਂ ਕੁਝ ਦਿਨ ਪਹਿਲਾਂ ਦਮ ਤੋੜ ਗਏ।

ਰੈਗਿਸ ਫਿਲਬਿਨ ਨਿਉਯਾਰਕ ਦੇ ਰਹਿਣ ਵਾਲੇ ਸਨ। ਉਨ੍ਹਾਂ ਨੇ ਕੁਇਜ਼ ਸ਼ੋਅ ਦੀ ਮੇਜ਼ਬਾਨੀ ਤੋਂ ਪਹਿਲਾਂ ਅਮਰੀਕੀ ਫੌਜ ਵਿੱਚ ਸੇਵਾ ਨਿਭਾਈ ਸੀ। ਉਹ ਇੱਕ ਪੱਤਰਕਾਰ ਵੀ ਸਨ। ਉਨ੍ਹਾਂ ਨੇ ਯੂਐਸ ਦੇ ਪ੍ਰਮੁੱਖ ਚੈਨਲਾਂ ‘ਤੇ ਕਈ ਸਪੋਰਟਸ ਨਿਊਜ ਸ਼ੋਅ ਲਈ ਐਂਕਰਿਗ ਕੀਤੀ ਸੀ। ਫਿਲਬਿਨ ਦੇ ਦੇਹਾਂਤ ‘ਤੇ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ।

Share this Article
Leave a comment