ਨਿਊਜਰਸੀ : ਬੀਤੇ ਦਿਨੀਂ ਅਮਰੀਕਾ ਦੀ ਸੰਘੀ ਮਹਿਲਾ ਜੱਜ ਐਸਥਰ ਸਾਲਸ ਦੇ ਨਿਊਜਰਸੀ ਸਥਿਤ ਘਰ ‘ਤੇ ਹਮਲਾਵਰਾਂ ਨੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀਆਂ। ਜਿਸ ‘ਚ ਉਨ੍ਹਾਂ ਦੇ 20 ਸਾਲਾ ਪੁੱਤਰ ਦੀ ਮੌਤ ਅਤੇ ਪਤੀ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ। ਸੂਬੇ ਦੀ ਮੁੱਖ ਜ਼ਿਲ੍ਹਾ ਜੱਜ ਫਰੈਡਾ ਵੋਲਫਸਨ ਨੇ ਕਿਹਾ ਕਿ ਬੰਦੂਕਧਾਰੀ ਨੇ ਸਾਲਸ ਦੇ ਪੁੱਤਰ ਡੈਨੀਏਲ ਦੀ ਹੱਤਿਆ ਕਰ ਦਿੱਤੀ ਅਤੇ ਉਸਦੇ ਪਤੀ ਅਤੇ ਵਕੀਲ ਮਾਰਕ ਐਂਡਰਲੇ ਨੂੰ ਵੀ
ਇਹ ਘਟਨਾ ਲਗਭਗ 5 ਵਜੇ ਸ਼ਾਮ ਐਤਵਾਰ ਨੂੰ ਵਾਪਰੀ ਜਦੋਂ ਬੰਦੂਕਧਾਰੀ ਨੇ ਪਰਿਵਾਰ ਦੇ ਉੱਤਰੀ ਨਿਊਬਰੌਸਵਿੱਕ ਟਾਊਨ ‘ਚ ਉਸ ਦੇ ਘਰ ਦਾ ਦਰਵਾਜਾ ਖੜਕਿਆਂ ਅਤੇ ਮਹਿਲਾ ਜੱਜ ਐਸਥਰ ਨੇ ਜਦੋਂ ਦਰਵਾਜਾ ਖੋਲ੍ਹਿਆ ਤਾਂ ਹਮਲਾਵਰ ਨੇ ਘਰ ਦੇ ਅੰਦਰ ਦਾਖਲ ਹੁੰਦੇ ਹੀ ਪਹਿਲਾਂ ਗੋਲੀ ਉਸ ਨੂੰ ਮਾਰੀ। ਆਪਣੇ ਪਿਤਾ ਦੇ ਬਚਾਅ ਲਈ ਜਦੋਂ ਪੁੱਤਰ ਅੱਗੇ ਆਇਆ ਤਾਂ ਹਮਲਾਵਰ ਨੇ ਉਸ ਨੂੰ ਗੌਲੀ ਮਾਰ ਦਿੱਤੀ। ਜੱਜ ਦਾ 20 ਸਾਲਾ ਪੁੱਤਰ ਜਿਸ ਦਾ ਨਾਮ ਡੇਨੀਅਲ ਸੀ। ਉਹ ਨਿਊਜਰਸੀ ਦੀ ਕੈਥੋਲਿਕ ਯੂਨੀਵਰਸਿਟੀ ‘ਚ ਪਹਿਲੇ ਸਥਾਨ ਦਾ ਵਿਦਿਆਰਥੀ ਸੀ।
ਗੋਲੀਆਂ ਨਾਲ ਜ਼ਖਮੀ ਹੋਏ ਜੱਜ ਦੇ ਪਤੀ ਮਾਰਕ ਐਂਡਰਲ ਨੇ ਪੁਲਿਸ ਨੂੰ ਦੱਸਿਆ ਕਿ ਇੱਕ ਸ਼ੱਕੀ ਇੱਕ ਗੋਰੇ ਮੂਲ ਦਾ ਆਦਮੀ ਸੀ, ਉਸ ਨੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਇੱਕ ਆਮ ਗੱਡੀ ਦੀ ਵੀ ਵਰਤੋ ਕੀਤੀ ਸੀ।