ਲੰਦਨ : ਮੰਨੋਰੰਜਨ ਦੀ ਸਭ ਤੋਂ ਮਸ਼ਹੂਰ ਅਤੇ ਮਨਪਸੰਦ ਵੀਡੀਓ ਐਪ ਟਿਕਟਾਕ ਚੀਨ ਨਾਲ ਸਬੰਧ ਤੋੜਨ ਦੇ ਲਈ ਲੰਦਨ ‘ਚ ਆਪਣਾ ਹੈੱਡਕੁਆਰਟਰ ਬਣਾ ਸਕਦਾ ਹੈ। ਇੱਕ ਰਿਪੋਰਟ ਅਨੁਸਾਰ ਇਸ ਸੰਬੰਧ ਵਿਚ ਟਿਕਟਾਕ ਵੱਲੋਂ ਬ੍ਰਿਟੇਨ ਦੀ ਸਰਕਾਰ ਨਾਲ ਗੱਲਬਾਤ ਜਾਰੀ ਹੈ। ਰਾਇਟਰਜ਼ ਦੀ ਇਕ ਰਿਪੋਰਟ ਦੇ ਅਨੁਸਾਰ ਟਿਕਟਾਕ ਚੀਨ ਨਾਲ ਸਬੰਧ ਤੋੜਨ ਲਈ ਇਹ ਕਦਮ ਚੁੱਕ ਰਿਹਾ ਹੈ।
ਦਰਅਸਲ ਚੀਨ ਨਾਲ ਸਬੰਧ ਹੋਣ ਕਾਰਨ ਟਿਕਟਾਕ ਨੂੰ ਭਾਰਤ ਸਮੇਤ ਕਈ ਦੇਸ਼ਾਂ ਵਿੱਚ ਸਖਤ ਪਾਬੰਦੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੂਤਰਾਂ ਦੇ ਅਨੁਸਾਰ ਟਿਕਟਾਕ ਨਵਾਂ ਹੈਡਕੁਆਰਟਰ ਬਣਾਉਣ ਲਈ ਲੰਦਨ ਸਮੇਤ ਹੋਰ ਸ਼ਹਿਰਾਂ ਦੇ ਨਾਮ ‘ਤੇ ਵੀ ਵਿਚਾਰ ਕਰ ਰਿਹਾ ਹੈ। ਹਾਲਾਂਕਿ, ਅਜੇ ਤੱਕ ਕਿਸੇ ਵੀ ਸ਼ਹਿਰ ਦੇ ਨਾਮ ‘ਤੇ ਕੋਈ ਅੰਤਮ ਫੈਸਲਾ ਨਹੀਂ ਹੋਇਆ ਹੈ।
ਇਹ ਅਜੇ ਸਪੱਸ਼ਟ ਨਹੀਂ ਹੈ ਕਿ ਲੰਦਨ ਤੋਂ ਇਲਾਵਾ ਕਿਹੜੇ ਹੋਰ ਸ਼ਹਿਰਾਂ ਦੇ ਨਾਮ ‘ਤੇ ਵਿਚਾਰ ਹੋ ਰਿਹਾ ਹੈ। ਪਰ ਟਿਕਟਾਕ ਨੇ ਇਸ ਸਾਲ ਅਮਰੀਕਾ ਦੇ ਕੈਲੀਫੋਰਨੀਆ ‘ਚ ਭਰਤੀਆਂ ਨੂੰ ਵਧਾ ਦਿੱਤਾ ਹੈ। ਇਸ ‘ਚ ਵਾਲਟ ਡਿਜ਼ਨੀ ਦੇ ਸਾਬਕਾ ਸਹਿ-ਕਾਰਜਕਾਰੀ ਪਾਉਚਿੰਗ ਕੇਵਿਨ ਮੇਅਰ ਦਾ ਨਾਮ ਵੀ ਸ਼ਾਮਲ ਹੈ। ਮੇਅਰ ਨੂੰ ਟਿੱਕਟਾਕ ਦਾ ਮੁੱਖ ਕਾਰਜਕਾਰੀ ਨਿਯੁਕਤ ਕੀਤਾ ਗਿਆ ਹੈ। ਟਿਕਟਾਕ ਨੂੰ ਚੀਨ ਨਾਲ ਸਬੰਧ ਹੋਣ ਕਾਰਨ ਅਮਰੀਕਾ ਵਿੱਚ ਸਖਤ ਜਾਂਚ ਪੜਤਾਲ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ।
ਅਮਰੀਕਾ ਨੂੰ ਸ਼ੱਕ ਹੈ ਕਿ ਚੀਨ ਟਿਕਟਾਕ ‘ਤੇ ਯੂਜ਼ਰਸ ਦੇ ਡਾਟਾ ਨੂੰ ਸਾਂਝਾ ਕਰਨ ਲਈ ਦਬਾਅ ਪਾ ਸਕਦਾ ਹੈ। ਸੂਤਰਾਂ ਅਨੁਸਾਰ ਕੰਪਨੀ ਪਿਛਲੇ ਕਈ ਹਫ਼ਤਿਆਂ ਤੋਂ ਅਮਰੀਕਾ ‘ਤੇ ਧਿਆਨ ਕੇਂਦ੍ਰਿਤ ਕਰ ਰਹੀ ਹੈ ਪਰ ਲੰਦਨ ‘ਚ ਹੈੱਡਕੁਆਰਟਰ ਬਣਾਏ ਜਾਣ ਦੀ ਵੀ ਕਾਫੀ ਸੰਭਾਵਨਾ ਹੈ।