ਪੰਜਾਬ ਪੁਲਿਸ ਨੇ Tiktok Pro ਨਾਮ ਨਾਲ ਆਈ ਫਰਜ਼ੀ ਐਪ ਸਬੰਧੀ ਐਡਵਾਇਜ਼ਰੀ ਕੀਤੀ ਜਾਰੀ

TeamGlobalPunjab
2 Min Read

ਚੰਡੀਗੜ੍ਹ: ਪੰਜਾਬ ਪੁਲਿਸ ਨੇ ਲੋਕਾਂ ਨੂੰ ਟਿਕ ਟਾਕ ਪ੍ਰੋ ਐਪ ਨੂੰ ਡਾਊਨਲੋਡ ਨਾਂ ਕਰਨ ਦੀ ਸਲਾਹ ਦਿੱਤੀ ਹੈ। ਪੁਲਿਸ ਨੇ ਚਿਤਾਵਨੀ ਜਾਰੀ ਕੀਤੀ ਹੈ ਕਿ ਹਾਲ ਹੀ ਵਿੱਚ ਪੰਜਾਬ ਵਿੱਚ ਬੈਨ ਕੀਤੀ ਜਾ ਚੁੱਕੀ ਚਾਈਨੀਜ਼ ਐਪ ਟਿਕਟਾਕ ਦਾ ਨਵਾਂ ਵਰਜ਼ਨ ਦੱਸ ਕੇ ਵਾਇਰਲ ਕੀਤਾ ਜਾ ਰਿਹਾ ਹੈ। ਇਹ ਐਪ ਤੁਹਾਡੇ ਬੈਂਕ ਬੈਲੈਂਸ ਜਾਂ ਫਿਰ ਕਿਸੇ ਦੂਜੀ ਤਰ੍ਹਾਂ ਵਿੱਤੀ ਨੁਕਸਾਨ ਪਹੁੰਚਾ ਸਕਦਾ ਹੈ।

ਭਾਰਤ ਨੇ ਕੁਝ ਦਿਨ ਪਹਿਲਾਂ ਟਿਕਟਾਕ ਸਣੇ 59 ਚਾਈਨੀਜ਼ ਐਪ ਤੇ ਬੈਨ ਲਗਾ ਦਿੱਤਾ ਸੀ ਹੁਣ ਸਾਈਬਰ ਠੱਗ ਲੋਕਾਂ ਨੂੰ ਮੈਸੇਜ ਭੇਜ ਕੇ ਕਹਿ ਰਹੇ ਹਨ ਕਿ ਟਿਕਟਾਕ ਪ੍ਰੋ ਨਾਮ ਤੋਂ ਇਹ ਦੁਬਾਰਾ ਉਪਲੱਬਧ ਹੋ ਚੁੱਕੀ ਹੈ। ਇਸ ਮੈਸੇਜ ਦੇ ਨਾਲ ਯੂਆਰਐਲ ਵੀ ਉਪਲੱਬਧ ਕਰਵਾਇਆ ਜਾ ਰਿਹਾ ਹੈ। ਪੁਲਿਸ ਦੇ ਸਾਈਬਰ ਕ੍ਰਾਈਮ ਸੈੱਲ ਨੇ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ਲੋਕ ਅਜਿਹੀ ਕਿਸੇ ਵੀ ਫਾਈਲ ਨੂੰ ਡਾਊਨਲੋਡ ਨਾ ਕਰਨ ਜੋ ਟਿਕ ਟਾਕ ਜਾਂ ਕਿਸੇ ਹੋਰ ਬੈਨ ਐਪ ਦੀ ਨਕਲ ਹੋਣ ਦਾ ਦਾਅਵਾ ਕਰੇ।

ਸਾਈਬਰ ਕ੍ਰਾਈਮ ਸੈੱਲ ਦੇ ਬੁਲਾਰੇ ਦਾ ਕਹਿਣਾ ਹੈ ਕਿ ਟਿਕਟਾਕ ਪ੍ਰੋ ਦਾ ਗੂਗਲ ਪਲੇਅ ਸਟੋਰ ਅਤੇ ਐਪ ਸਟੋਰ ਤੇ ਉਪਲਬਧ ਨਾ ਹੋਣਾ ਇਸ ਗੱਲ ਦਾ ਸਬੂਤ ਹੈ ਕਿ ਇਹ ਫਰਾਡ ਹੈ। ਇਸ ਦੇ ਨਾਲ ਦਿੱਤਾ ਜਾ ਰਿਹਾ ਯੂਆਰਐਲ ਅਤੇ ਵੈੱਬਸਾਈਟ ਅਡਰੈਸ ਵੀ ਫਰਜ਼ੀ ਹੈ ਲੋਕਾਂ ਨੂੰ ਇਸ ਤਰ੍ਹਾਂ ਦੇ ਕਿਸੇ ਵੀ ਸ਼ੱਕੀ ਲਿੰਕ ਤੋਂ ਦੂਰ ਰਹਿਣਾ ਹੋਵੇਗਾ ਅਜਿਹਾ ਕਰਨ ਨਾਲ ਇਹ ਤੁਹਾਡੇ ਬੈਂਕ ਆਦਿ ਨਾਲ ਜੁੜੀਆਂ ਸੂਚਨਾਵਾਂ ਚੋਰੀ ਕਰ ਸਕਦਾ ਹੈ।

Share This Article
Leave a Comment