ਵਾਸ਼ਿੰਗਟਨ : ਭਾਰਤੀ ਮੂਲ ਦੇ ਉੱਘੇ ਕਾਰੋਬਾਰੀ ਰਿੱਕ ਮਹਿਤਾ ਅਮਰੀਕਾ ‘ਚ ਨਿਊਜਰਸੀ ਪ੍ਰੋਵਿੰਸ ਤੋਂ ਸੈਨੇਟ ਦੀ ਸੀਟ ਲਈ ਰਿਪਬਲੀਕਨ ਪਾਰਟੀ ਤੋਂ ਪ੍ਰਾਇਮਰੀ ਚੋਣ ਜਿੱਤਣ ਵਾਲੇ ਪਹਿਲੇ ਭਾਰਤੀ-ਅਮਰੀਕੀ ਬਣ ਗਏ ਹਨ। ਦਸਣਯੋਗ ਹੈ ਕਿ ਨਵੰਬਰ ‘ਚ ਹੋਣ ਵਾਲੀਆਂ ਚੋਣਾਂ ‘ਚ ਰਿੱਕ ਮਹਿਤਾ ਦਾ ਮੁਕਾਬਲਾ ਅਫਰੀਕੀ-ਅਮਰੀਕੀ ਮੂਲ ਦੇ ਡੈਮੋਕਰੇਟਿਕ ਪਾਰਟੀ ਦੇ ਮੌਜੂਦਾ ਸੰਸਦ ਮੈਂਬਰ ਕੋਰੀ ਬੁਕਰ ਨਾਲ ਹੋਵੇਗਾ।
ਪਹਿਲੇ ਨਤੀਜਿਆਂ ਦੇ ਅਨੁਸਾਰ ਯੂਐਸ ਦੇ ਸਾਬਕਾ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਅਧਿਕਾਰੀ ਰਿੱਕ ਮਹਿਤਾ ਨੇ 7 ਜੁਲਾਈ ਨੂੰ ਹੋਈ ਪ੍ਰਾਇਮਰੀ ਚੋਣ ਵਿੱਚ ਰਿਪਬਲੀਕਨ ਪਾਰਟੀ ‘ਚ ਆਪਣੇ ਨੇੜਲੇ ਵਿਰੋਧੀ ਭਾਰਤਵੰਸ਼ੀ ਹਰਸ਼ ਸਿੰਘ ਨੂੰ ਲਗਭਗ 13,743 ਵੋਟਾਂ ਨਾਲ ਹਰਾਇਆ ਸੀ।
ਇਹ ਪਹਿਲੀ ਵਾਰ ਹੈ ਜਦੋਂ ਨਿਊਜਰਸੀ ਤੋਂ ਸੈਨੇਟ ਲਈ ਚੋਣ ਲੜਨ ਵਾਲੇ ਦੋਵੇਂ ਪਾਰਟੀਆਂ ਦੇ ਉਮੀਦਵਾਰ ਅਫਰੀਕੀ ਮੂਲ ਦੇ ਹੋਣਗੇ। ਕੋਰੀ ਬੁਕਰ ਨੇ ਪ੍ਰਾਇਮਰੀ ਚੋਣ 89 ਪ੍ਰਤੀਸ਼ਤ ਵੋਟਾਂ ਨਾਲ ਜਿੱਤੀ ਹੈ। ਦੱਸ ਦਈਏ ਕਿ ਨਿਊਜਰਸੀ ਭਾਰਤੀ-ਅਮਰੀਕੀ ਨਾਗਰਿਕਾਂ ਦੀ ਸਭ ਤੋਂ ਵੱਧ ਆਬਾਦੀ ਵਾਲੇ ਰਾਜਾਂ ‘ਚੋਂ ਇਕ ਹੈ। ਲਗਭਗ ਪਿਛਲੇ 48 ਸਾਲ ਤੋਂ ਰਿਪਬਲੀਕਨ ਪਾਰਟੀ ਦਾ ਕੋਈ ਵੀ ਮੈਂਬਰ ਨਿਊਜਰਸੀ ਤੋਂ ਚੋਣ ਨਹੀਂ ਜਿੱਤਿਆ ਹੈ।