ਓਟਾਵਾ: ਸਟੱਡੀ ਵੀਜ਼ਾ ‘ਤੇ ਕੈਨੇਡਾ ਆਏ ਇਕ ਹੋਰ ਪੰਜਾਬੀ ਨੌਜਵਾਨ ਦੀ ਡੁੱਬਣ ਕਾਰਨ ਮੌਤ ਹੋਣ ਦੀ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਫ਼ਤਿਹਗੜ੍ਹ ਸਾਹਿਬ ਦੀ ਰੰਧਾਵਾ ਕਾਲੋਨੀ ਦਾ 19 ਸਾਲਾ ਜਸ਼ਨਦੀਪ ਸਿੰਘ ਆਪਣੇ ਸਾਥੀਆਂ ਨਾਲ ਓਟਾਵਾ ਰਿਵਰ ਵਿਚ ਤੈਰ ਰਿਹਾ ਸੀ ਜਦੋਂ ਹਾਦਸਾ ਵਾਪਰ ਗਿਆ। ਓਟਾਵਾ ਪੁਲਿਸ ਦੇ ਗੋਤਾਖੋਰਾਂ ਨੇ ਐਤਵਾਰ ਨੂੰ ਜਸ਼ਨਦੀਪ ਸਿੰਘ ਦੀ ਮ੍ਰਿਤਕ ਦੇਹ ਬ੍ਰਿਟਾਨੀਆ ਬੀਚ ਤੋਂ ਬਰਾਮਦ ਕੀਤੀ।
ਪੁਲਿਸ ਨੇ ਦੱਸਿਆ ਕਿ ਬ੍ਰਿਟਾਨੀਆ ਬੀਚ ‘ਤੇ ਕੰਮ ਚੱਲ ਰਿਹਾ ਹੈ ਜਿਸ ਕਾਰਨ ਉਹ ਬੰਦ ਹੈ ਅਤੇ ਇਸੇ ਕਾਰਨ ਘਟਨਾ ਮੌਕੇ ਕੋਈ ਲਾਈਫ਼ ਗਾਰਡ ਡਿਊਟੀ ‘ਤੇ ਤਾਇਨਾਤ ਨਹੀਂ ਸੀ। ਉਧਰ ਦੂਜੇ ਪਾਸੇ ਜਸ਼ਨਦੀਪ ਸਿੰਘ ਦੇ ਭਰਾ ਨਵਜੋਤ ਸਿੰਘ ਨੇ ਦੱਸਿਆ ਕਿ ਪਰਿਵਾਰ ਨੇ 20 ਲੱਖ ਰੁਪਏ ਦਾ ਕਰਜ਼ਾ ਲੈ ਕੇ ਉਸ ਨੂੰ ਕੈਨੇਡਾ ਭੇਜਿਆ ਸੀ।
Marine Incident/Possible Drowning at Britannia Beach at approximately 8:04pm yesterday evening.
A group of people were swimming in the Ottawa River and a 20 year old male was observed going under the water and he did not resurface. https://t.co/9zPjEVZeU2 #ottnews
— Ottawa Police (@OttawaPolice) July 5, 2020
ਜਸ਼ਨਦੀਪ 5 ਮਾਰਚ ਨੂੰ ਕੈਨੇਡਾ ਪੁੱਜਾ ਸੀ ਅਤੇ ਇਸ ਤੋਂ ਕੁਝ ਦਿਨ ਬਾਅਦ ਲੌਕਡਾਊਨ ਹੋ ਗਿਆ। ਜਸ਼ਨਦੀਪ ਦੇ ਪਿਤਾ ਦੁਬਈ ਵਿਚ ਕੰਮ ਕਰਦੇ ਹਨ ਅਤੇ ਫ਼ਲਾਈਟਸ ਬੰਦ ਹੋਣ ਕਾਰਨ ਉਹ ਨਾ ਕੈਨੇਡਾ ਜਾ ਸਕਦੇ ਹਨ ਅਤੇ ਨਾ ਹੀ ਪੰਜਾਬ ਆਉਣ ਦਾ ਕੋਈ ਪ੍ਰਬੰਧ ਹੋ ਰਿਹਾ ਹੈ। ਜਸ਼ਨਦੀਪ ਸਿੰਘ ਦੇ ਦੋਸਤਾਂ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਲਈ ਗੋਫ਼ੰਡਮੀ ਪੇਜ ਬਣਾਇਆ ਗਿਆ ਹੈ।