ਭੋਪਾਲ : ਕਾਨਪੁਰ ਪੁਲਿਸ ਕਤਲਕਾਂਡ ਦੇ ਮੁੱਖ ਦੋਸ਼ੀ ਅਤੇ ਹਿਸਟਰੀਸ਼ੀਟਰ ਵਿਕਾਸ ਦੁਬੇ ਨੂੰ ਪੁਲਿਸ ਵੱਲੋਂ ਮੱਧ ਪ੍ਰਦੇਸ਼ ਦੇ ਉਜੈਨ ਤੋਂ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਲੱਗਭਗ 7 ਦਿਨਾਂ ਬਾਅਦ ਗੈਂਗਸਟਰ ਵਿਕਾਸ ਦੁਬੇ ਦੀ ਗ੍ਰਿਫਤਾਰੀ ਹੋਈ ਹੈ। ਪਿਛਲੇ 6 ਦਿਨਾਂ ਤੋਂ ਉੱਤਰ ਪ੍ਰਦੇਸ਼ ਦੀਆਂ 40 ਪੁਲਿਸ ਟੀਮਾਂ ਗੈਂਗਸਟਰ ਵਿਕਾਸ ਦੁਬੇ ਦੀ ਤਲਾਸ਼ ਕਰ ਰਹੀਆਂ ਸਨ। ਇੱਥੇ ਦੱਸ ਦਈਏ ਕਿ ਪੁਲਿਸ ਨੇ ਵਿਕਾਸ ਦੁਬੇ ਦੀ ਜਾਣਕਾਰੀ ਦੇਣ ਲਈ 5 ਲੱਖ ਰੁਪਏ ਦਾ ਐਲਾਨ ਕਰ ਰੱਖਿਆ ਸੀ।
ਦੱਸਿਆ ਜਾ ਰਿਹਾ ਹੈ ਕਿ ਵਿਕਾਸ ਦੁਬੇ ਨੇ ਮਹਾਕਾਲੇਸ਼ਵਰ ਮੰਦਰ ‘ਚ ਪਰਚੀ ਕਟਾਈ ਅਤੇ ਇਸ ਤੋਂ ਬਾਅਦ ਉਸ ਨੇ ਖ਼ੁਦ ਹੀ ਆਤਮ ਸਮਰਪਣ ਕਰ ਦਿੱਤਾ। ਫਿਲਹਾਲ ਸਥਾਨਕ ਪੁਲਿਸ ਨੇ ਉਸ ਨੂੰ ਹਿਰਾਸਤ ‘ਚ ਲੈ ਲਿਆ ਹੈ। ਉੱਤਰ ਪ੍ਰਦੇਸ਼ ਪੁਲਿਸ ਨੇ ਵਿਕਾਸ ਦੁਬੇ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕਰ ਦਿੱਤੀ ਹੈ।
ਦੱਸ ਦਈਏ ਕਿ ਵਿਕਾਸ ਦੁਬੇ ਨੇ ਬੀਤੀ 2-3 ਜੁਲਾਈ ਨੂੰ ਕਾਨਪੁਰ ਦੇ ਬਿਕਰੂ ਪਿੰਡ ‘ਚ ਦਬਿਸ਼ ਕਰਨ ਗਈ ਪੁਲਿਸ ਟੀਮ ‘ਤੇ ਆਪਣੇ ਸਾਥੀਆਂ ਨਾਲ ਮਿਲ ਕੇ ਹਮਲਾ ਕਰ ਦਿੱਤਾ ਸੀ। ਜਿਸ ‘ਚ ਡੀਐੈੱਸਪੀ ਸਮੇਤ ਪੁਲਿਸ ਦੇ 8 ਮੁਲਾਜ਼ਮ ਸ਼ਹੀਦ ਹੋ ਗਏ ਸਨ। ਪੁਲਿਸ ਨੇ ਬੀਤੇ ਦਿਨ ਵਿਕਾਸ ਦੁਬੇ ਦੇ ਇੱਕ ਸਾਥੀ ਨੂੰ ਐਂਨਕਾਊਂਟਰ ਦੌਰਾਨ ਮਾਰ ਗਿਰਾਇਆ ਸੀ।